ਮੈਂ ਅੱਜ ਵੀ ਇਸ਼ਾਂਤ ਨੂੰ ਭਰਾ ਮੰਨਦਾ : ਸੈਮੀ

Thursday, Aug 20, 2020 - 12:15 AM (IST)

ਮੈਂ ਅੱਜ ਵੀ ਇਸ਼ਾਂਤ ਨੂੰ ਭਰਾ ਮੰਨਦਾ : ਸੈਮੀ

ਨਵੀਂ ਦਿੱਲੀ– ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਡੈਰੇਨ ਸੈਮੀ ਲਈ ਇਸ਼ਾਂਤ ਸ਼ਰਮਾ ਅੱਜ ਵੀ ਭਰਾ ਵਾਂਗ ਹੀ ਹੈ ਅਤੇ ਉਨ੍ਹਾਂ ਨੂੰ ਇਸ ਭਾਰਤੀ ਤੇਜ਼ ਗੇਂਦਬਾਜ਼ ਵਿਰੁੱਧ ਕੋਈ ਨਾਰਾਜ਼ਗੀ ਜਾਂ ਗੁੱਸਾ ਨਹੀਂ ਹੈ, ਜੋ ਇੰਡੀਅਨ ਪ੍ਰੀਮੀਅਰ ਲੀਗ ਦੌਰਾਨ ਉਨ੍ਹਾਂ ਨੂੰ ਮਜ਼ਾਕ 'ਚ ਨਸਲੀ ਤੌਰ 'ਤੇ ਇਤਰਾਜ਼ਯੋਗ ਸ਼ਬਦ ਨਾਲ ਬੁਲਾਉਂਦਾ ਸੀ। ਸੈਮੀ ਨੇ ਦੋਸ਼ ਲਾਇਆ ਸੀ ਕਿ 2014 ਅਤੇ 2015 'ਚ ਸਨਰਾਈਜ਼ਰਸ ਹੈਦਰਾਬਾਦ ਦੌਰਾਨ ਉਨ੍ਹਾਂ ਨੂੰ ਅਕਸਰ ਕਾਲੂ (ਕਾਲਾ) ਦੇ ਨਾਂ ਨਾਲ ਬੁਲਾਇਆ ਜਾਂਦਾ ਸੀ ਅਤੇ ਇਸ ਨਸਲੀ ਸ਼ਬਦ ਦਾ ਮਤਲਬ ਉਨ੍ਹਾਂ ਨੂੰ ਹਾਲ ਹੀ 'ਚ ਪਤਾ ਲੱਗਾ ਸੀ। ਇਸ਼ਾਂਤ ਸ਼ਰਮਾ ਦੇ ਅਧਿਕਾਰਕ ਇੰਸਟਾਗ੍ਰਾਮ ਪੇਜ 'ਤੇ ਲਾਈ ਹੋਈ ਇਕ ਫੋਟੋ ਦੇ ਕੈਪਸ਼ਨ 'ਚ ਵੈਸਟਇੰਡੀਜ਼ ਦੇ ਇਸ ਖਿਡਾਰੀ ਲਈ ਇਸ ਸ਼ਬਦ ਦੀ ਵਰਤੋਂ ਕੀਤੀ ਗਈ ਸੀ ਅਤੇ ਇਹ ਉਨ੍ਹਾਂ ਦੇ ਦੋਸ਼ ਦਾ ਸਬੂਤ ਵੀ ਹੈ। ਨਾਰਾਜ਼ ਸੈਮੀ ਨੇ ਸ਼ੁਰੂ 'ਚ ਇਸ ਲਈ ਮੁਆਫੀ ਦੀ ਮੰਗ ਕੀਤੀ ਸੀ ਪਰ ਬਾਅਦ 'ਚ ਉਨ੍ਹਾਂ ਨੇ ਨਰਮੀ ਦਿਖਾਉਂਦੇ ਹੋਏ ਗੱਲਬਾਤ ਕਰਨ ਲਈ ਕਿਹਾ।

PunjabKesari
ਸੈਮੀ ਨੇ ਕਿਹਾ ਕਿ ਮੈਨੂੰ ਕੋਈ ਨਾਰਾਜ਼ਗੀ ਨਹੀਂ ਹੈ। ਮੈਂ ਇਸ਼ਾਂਤ ਨਾਲ ਗੱਲ ਕੀਤੀ ਹੈ। ਮੈਂ ਹੁਣ ਵੀ ਉਸ ਨੂੰ ਉਸੇ ਤਰ੍ਹਾਂ ਭਰਾ ਮੰਨਦਾ ਹਾਂ ਜਿਵੇਂ ਕਿ ਮੈਂ 2014-2015 'ਚ ਮੰਨਦਾ ਸੀ। ਜ਼ਿਕਰਯੋਗ ਹੈ ਕਿ ਵੈਸਟਇੰਡੀਜ਼ 'ਚ 232 ਕੌਮਾਂਤਰੀ ਮੈਚ ਖੇਡ ਚੁੱਕੇ ਸੈਮੀ ਅਸ਼ਵੇਤ ਲੋਕਾਂ ਵਿਰੁੱਧ ਹੋਣ ਵਾਲੇ ਨਸਲਵਾਦ ਵਿਰੁੱਧ ਕਾਫੀ ਮੋਹਰੀ ਹੋ ਕੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੇਰੀ ਮਾਂ ਨੇ ਮੈਨੂੰ ਇਸੇ ਸਿੱਖਿਆ ਨਾਲ ਵੱਡਾ ਕੀਤਾ ਹੈ ਕਿ ਤੁਸੀਂ ਜਿਨ੍ਹਾਂ ਚੀਜ਼ਾਂ 'ਤੇ ਭਰੋਸਾ ਕਰਦੇ ਹੋ, ਜੇ ਉਨ੍ਹਾਂ ਨਾਲ ਅਨਿਆਂ ਹੋ ਰਿਹਾ ਹੈ ਤਾਂ ਉਨ੍ਹਾਂ ਵਿਰੁੱਧ ਤੁਹਾਨੂੰ ਖੜ੍ਹਾ ਹੋਣਾ ਚਾਹੀਦਾ, ਭਾਵੇਂ ਹੀ ਇਹ ਤੁਹਾਡੇ ਵਿਰੁੱਧ ਹੋਵੇ ਜਾਂ ਤੁਹਾਡੇ ਸਾਥੀਆਂ ਵਿਰੁੱਧ। ਉਨ੍ਹਾਂ ਕਿਹਾ ਕਿ ਇਹ ਸਿਰਫ ਇਕ ਮੁਹਿੰਮ ਨਹੀਂ ਹੈ ਕਿਉਂਕਿ ਅਸ਼ਵੇਤ ਲੋਕਾਂ ਦਾ ਜੀਵਨ ਵੀ ਮਾਇਨੇ ਰੱਖਦਾ ਹੈ। ਸੈਮੀ ਨੇ ਿਕਹਾ ਕਿ ਵਰ੍ਹਿਆਂ ਤੋਂ ਸਾਡੇ ਰੰਗ ਦੇ ਆਧਾਰ 'ਤੇ ਸਾਡੇ ਨਾਲ ਨਸਲੀ ਭੇਦਭਾਵ ਕੀਤਾ ਜਾ ਰਿਹਾ ਹੈ। ਅਸੀਂ ਬਹੁਤ ਕੁਝ ਸਹਿ ਲਿਆ ਹੈ।

PunjabKesari


author

Gurdeep Singh

Content Editor

Related News