ਮੈਂ ਟੀਮ ਲਈ ਕੁਝ ਨਹੀਂ ਕੀਤਾ, ਬਸ ਇਹੋ ਮੈਨੂੰ ਚੁੱਭ ਰਿਹਾ ਸੀ : ਵਿਰਾਟ ਕੋਹਲੀ

Friday, May 20, 2022 - 03:23 PM (IST)

ਮੈਂ ਟੀਮ ਲਈ ਕੁਝ ਨਹੀਂ ਕੀਤਾ, ਬਸ ਇਹੋ ਮੈਨੂੰ ਚੁੱਭ ਰਿਹਾ ਸੀ : ਵਿਰਾਟ ਕੋਹਲੀ

ਮੁੰਬਈ- ਆਪਣੀ ਸ਼ਾਨਦਾਰ ਮੈਚ ਜੇਤੂ ਪਾਰੀ ਨਾਲ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਇਸ ਸੈਸ਼ਨ 'ਚ ਪਹਿਲੀ ਵਾਰ ਪਲੇਅਰ ਆਫ਼ ਦਿ ਮੈਚ ਬਣੇ ਵਿਰਾਟ ਕੋਹਲੀ ਨੇ ਕਿਹਾ ਕਿ ਬਹੁਤ ਇਮੋਸ਼ਨਸ ਸਨ ਪਰ ਮੈਂ ਬਸ ਚਲਣਾ ਚਾਹੁੰਦਾ ਸੀ। ਵਿਰਾਟ ਨੇ ਬੈਂਗਲੁਰੂ ਦੇ ਗੁਜਰਾਤ ਨੂੰ 8 ਵਿਕਟਾਂ ਨਾਲ ਹਰਾਉਣ ਦੇ ਬਾਅਦ ਕਿਹਾ, 'ਇਹ ਮੈਚ ਸਾਡੇ ਲਈ ਅਹਿਮ ਸੀ।'

ਇਹ ਵੀ ਪੜ੍ਹੋ : ਵਿਰਾਟ ਕੋਹਲੀ ਨੇ ਕੀਤੀ ਸ਼ਾਨਦਾਰ ਵਾਪਸੀ, ਅਰਧ ਸੈਂਕੜਾ ਲਾਉਂਦੇ ਹੋਏ ਆਪਣੇ ਨਾਂ ਕੀਤੇ ਵੱਡੇ ਰਿਕਾਰਡ

ਇਕ ਪ੍ਰੋਗਰਾਮ 'ਚ ਗੱਲ ਕਰਦੇ ਹੋਏ ਮੈਂ ਜਤਿਨ ਤੇ ਭੱਜੂ ਭਾ ਨੂੰ ਕਿਹਾ ਸੀ ਕਿ ਮੈਂ ਟੀਮ ਲਈ ਕੁਝ ਨਹੀਂ ਕੀਤਾ। ਬਸ ਇਹੋ ਮੈਨੂੰ ਚੁੱਭ ਰਿਹਾ ਸੀ। ਅੱਜ ਮੈਂ ਖ਼ੁਸ਼ ਸੀ ਕਿ ਮੈਂ ਚੰਗਾ ਪ੍ਰਦਰਸ਼ਨ ਕਰ ਸਕਿਆ ਤੇ ਆਪਣੀ ਟੀਮ ਨੂੰ ਦੋ ਅੰਕ ਦਿਵਾ ਸਕਿਆ। ਤੁਹਾਨੂੰ ਬਸ ਪਰਸਪੈਕਟਿਵ ਸਹੀ ਰੱਖਣਾ ਹੁੰਦਾ ਹੈ, ਤੁਹਾਡੇ ਤੋਂ ਉਮੀਦ ਹੁੰਦੀ ਹੈ ਕਿਉਂਕਿ ਇੰਨੇ ਸਾਲਾਂ ਤਕ ਤੁਸੀਂ ਕੀਤਾ ਹੈ। ਤੁਹਾਨੂੰ ਬਸ ਮਿਹਨਤ ਕਰਦੇ ਰਹਿਣਾ ਹੁੰਦਾ ਹੈ ਤੇ ਕੌਸ਼ਲ 'ਤੇ ਚਲਦੇ ਰਹਿਣਾ ਹੁੰਦਾ ਹੈ।

ਵਿਰਾਟ ਨੇ ਕਿਹਾ, 'ਕੱਲ੍ਹ ਮੈਂ 90 ਮਿੰਟ ਨੈੱਟ 'ਤੇ ਬਿਤਾਏ, ਮੈਂ ਹਰ ਗੇਂਦ 'ਤੇ ਕਲੀਅਰਿਟੀ ਚਾਹੁੰਦਾ ਸੀ। ਮੈਂ ਅੱਜ ਰਿਲੈਕਸ ਸੀ। ਹਰ ਗੇਂਦ ਨੂੰ ਖੇਡਦੇ ਹੋਏ, ਸੋਚ ਨਹੀਂ ਰਿਹਾ ਸੀ ਕਿ ਅਜੇ ਤਕ ਕੀ ਹੋਇਆ ਹੈ। ਮੇਰੇ ਨਾਲ ਅਜਿਹਾ ਕਿਉਂ ਹੋ ਰਿਹਾ ਹੈ, ਇਸੇ ਤਰ੍ਹਾਂ ਮੇਰੇ ਨਾਲ 2014 'ਚ ਹੋਇਆ ਸੀ, ਮੈਂ ਸ਼ਿਕਾਇਤ ਨਹੀਂ ਕਰ ਸਕਦਾ ਹਾਂ। ਮੈਂ ਕਦੀ ਟੀਮ 'ਚੋਂ ਬਾਹਰ ਹੋਇਆ ਤੇ ਕਦੀ ਮੈਂ ਟੀਮ ਨੂੰ ਮੈਚ ਜਿਤਾਏ। ਮੈਂ ਬਸ ਸਿਰ ਨੀਵਾਂ ਰੱਖ ਕੇ ਟੀਮ ਦੇ ਲਈ ਪ੍ਰਦਰਸ਼ਨ ਕਰਨਾ ਚਾਹੁੰਦਾ ਹਾਂ।

ਇਹ ਵੀ ਪੜ੍ਹੋ : PM ਮੋਦੀ ਨੇ ਨਿਕਹਤ ਜ਼ਰੀਨ ਨੂੰ ਮਹਿਲਾ ਬਾਕਸਿੰਗ 'ਚ ਵਿਸ਼ਵ ਚੈਂਪੀਅਨ ਬਣਨ 'ਤੇ ਦਿੱਤੀ ਵਧਾਈ

ਮੈਂ ਜਦੋਂ ਸਭ ਤੋਂ ਪਹਿਲੀ ਗੇਂਦ ਸ਼ੰਮੀ ਦੀ ਖੇਡੀ ਤਾਂ ਮੈਨੂੰ ਲੱਗਾ ਕਿ ਅੱਜ ਕੋਈ ਗੱਲ ਹੈ, ਮੈਂ ਲੈਂਥ ਬਾਲ ਖੇਡ ਸਕਦਾ ਹਾਂ। ਪਹਿਲੇ ਹੀ ਸ਼ਾਟ ਤੋਂ ਮੈਨੂੰ ਪਤਾ ਸੀ ਕਿ ਅੱਜ ਮੈਨੂੰ ਆਪਣੇ ਸ਼ਾਟ ਨੂੰ ਬੈਕ ਕਰਨਾ ਹੋਵੇਗਾ। ਇਸ ਪੂਰੇ ਆਈ. ਪੀ. ਐੱਲ., ਇਸ ਪੂਰੇ ਸਮੇਂ ਮੈਨੂੰ ਕੋਈ ਸ਼ਿਕਾਇਤ ਜਾਂ ਪਛਤਾਵਾ ਨਹੀਂ ਹੈ। ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਨੂੰ ਅਜਿਹੇ ਪ੍ਰਸ਼ੰਸਕ ਮਿਲੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News