ਰਾਜਨੀਤੀ ''ਚ ਆਉਣ ਦੀਆਂ ਸੰਭਾਵਨਾਵਾਂ ''ਤੇ ਹਰਭਜਨ ਨੇ ਦਿੱਤਾ ਬਿਆਨ, ਕਹੀ ਇਹ ਗੱਲ

Sunday, Jan 09, 2022 - 05:02 PM (IST)

ਨਵੀਂ ਦਿੱਲੀ- ਸਾਬਕਾ ਭਾਰਤੀ ਸਪਿਨਰ ਹਰਭਜਨ ਸਿੰਘ ਨੇ ਹਾਲ ਹੀ ’ਚ ਕ੍ਰਿਕਟ ਨੂੰ ਅਲਵਿਦਾ ਕਿਹਾ ਸੀ ।ਭਾਰਤੀ ਕ੍ਰਿਕਟ ਦੇ ਇਸ ਦਿੱਗਜ ਖਿਡਾਰੀ ਨੇ ਅਜੇ ਤਕ ਫੈਸਲਾ ਨਹੀਂ ਕੀਤਾ ਹੈ ਕਿ ਕੀ ਕਰਨਾ ਹੈ। ਪਿਛਲੇ ਦਿਨੀਂ ਉਨ੍ਹਾਂ ਨੇ ਸਾਬਕਾ ਭਾਰਤੀ ਕ੍ਰਿਕਟਰ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ। ਲੋਕ ਅੰਦਾਜ਼ਾ ਲਾ ਰਹੇ ਹਨ ਕਿ ਉਹ ਸਿਆਸਤ ਵਿਚ ਆ ਸਕਦੇ ਹਨ। ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਬਾਰੇ ’ਚ ਕੁਝ ਵੀ ਤੈਅ ਨਹੀਂ ਕੀਤਾ ਹੈ। ਨਾਲ ਹੀ ਕਿਹਾ ਕਿ ਉਹ ਖੇਡ ਨਾਲ ਜੁੜਨਾ ਚਾਹੁੰਦੇ ਹਨ। ਹਰਭਜਨ ਨੇ ਕਿਹਾ, ‘ਮੈਨੂੰ ਇਹ ਸੋਚਣਾ ਹੋਵੇਗਾ ਕਿ ਮੈਂ ਅੱਗੇ ਕੀ ਕਰਨਾ ਹੈ। ਮੈਂ ਜੋ ਵੀ ਹਾਂ ਖੇਡ ਕਾਰਨ ਹਾਂ। ਮੈਂ ਖੇਡ ਨੂੰ ਜਾਰੀ ਰੱਖਣਾ ਪਸੰਦ ਕਰਾਂਗਾ। ਮੈਂ ਹਮੇਸ਼ਾ ਖੇਡ ਦੇ ਨਾਲ ਰਹਿਣਾ ਚਾਹੁੰਦਾ ਹਾਂ। ਮੈਂ ਖੇਡ ਨਾਲ ਜੁੜੇ ਰਹਿਣ ਲਈ ਕੁਝ ਨਾ ਕੁਝ ਕਰਦਾ ਰਹਾਂਗਾ, ਕਿਸੇ ਵੀ ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਟੀਮ ਦਾ ਮੈਂਬਰ ਬਣ ਸਕਦਾ ਹਾਂ, ਕੁਮੈਂਟਰੀ ਕਰਦਾ ਰਹਾਂਗਾ ਜਾਂ ਖੇਡ ਨਾਲ ਜੁੜੇ ਰਹਿਣ ਲਈ ਕੁਝ ਹੋਰ ਕਰਦਾ ਰਹਾਂਗਾ ਪਰ ਕੀ ਮੈਂ ਇਸ ਸਮੇਂ ਰਾਜਨੀਤੀ ’ਚ ਆਵਾਂਗਾ ਜਾਂ ਨਹੀਂ? ਮੈਨੂੰ ਇਸ ਬਾਰੇ ਨਹੀਂ ਪਤਾ।’

ਇਹ ਵੀ ਪੜ੍ਹੋ : ਮਲਿੱਕਾ ਹਾਂਡਾ ਦੇ ਸੰਘਰਸ਼ ਨੂੰ ਪਿਆ ਬੂਰ, ਡੈੱਫ ਸ਼ਤਰੰਜ ’ਚ ਨੌਕਰੀ ਹਾਸਲ ਕਰਨ ਵਾਲੀ ਬਣੇਗੀ ਪਹਿਲੀ ਖਿਡਾਰਨ

ਕ੍ਰਿਕਟਕ ਹਰਭਜਨ ਨੇ ਅੱਗੇ ਕਿਹਾ, ‘ਜਦੋਂ ਸਹੀ ਸਮਾਂ ਆਵੇਗਾ, ਮੈਂ ਇਸ ਬਾਰੇ ਫ਼ੈਸਲਾ ਲਵਾਂਗਾ ਤੇ ਦੇਖਾਂਗਾ ਕਿ ਮੇਰੇ ਲਈ ਅੱਗੇ ਵਧਣ ਦਾ ਇਹ ਸਹੀ ਤਰੀਕਾ ਹੈ ਜਾਂ ਨਹੀਂ। ਮੈਨੂੰ ਰਾਜਨੀਤੀ ’ਚ ਚੀਜ਼ਾਂ ਦੇ ਦੂਜੇ ਪਾਸੇ ਬਾਰੇ ਯਕੀਨ ਨਹੀਂ ਹੈ। ਇਸ ਲਈ, ਮੈਨੂੰ ਇਹ ਫ਼ੈਸਲਾ ਕਰਨਾ ਹੋਵੇਗਾ ਕਿ ਮੈਂ ਰਾਜਨੀਤੀ ’ਚ ਸ਼ਾਮਲ ਹੋਣਾ ਚਾਹੁੰਦਾ ਹਾਂ ਜਾਂ ਨਹੀਂ। ਹਾਂ, ਮੈਂ ਗੇਮ ’ਚ ਸ਼ਾਮਲ ਹੋਣਾ ਪਸੰਦ ਕਰਾਂਗਾ। ਮੈਨੂੰ ਇਕ ਸਲਾਹਕਾਰ ਜਾਂ ਟਿੱਪਣੀ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਮੈਂ ਕ੍ਰਿਕਟ ’ਚ ਕੁਝ ਵੀ ਕਰਨ ਲਈ ਤਿਆਰ ਹਾਂ।

ਇਹ ਵੀ ਪੜ੍ਹੋ : ਮਯੰਕ ਆਈ. ਸੀ. ਸੀ. ਦੇ ‘ਮੰਥ ਆਫ਼ ਦਿ ਪਲੇਅਰ’ ਐਵਾਰਡ ਲਈ ਨਾਮਜ਼ਦ

PunjabKesari

ਹਰਭਜਨ ਸਿੰਘ ਨੇ ਆਖਰੀ ਵਾਰ ਮਾਰਚ 2016 ’ਚ ਏਸ਼ੀਆ ਕੱਪ ’ਚ ਯੂ. ਏ. ਈ. ਦੇ ਖ਼ਿਲਾਫ਼ ਕੌਮਾਂਤਰੀ ਮੈਚ ਖੇਡਿਆ ਸੀ ਤੇ ਉਸ ਤੋਂ ਬਾਅਦ ਉਹ ਭਾਰਤ ਲਈ ਦੁਬਾਰਾ ਨਹੀਂ ਖੇਡ ਸਕੇ ਸਨ। ਕਰੀਬ ਪੰਜ ਸਾਲਾਂ ਤੋਂ ਕੋਈ ਕੌਮਾਂਤਰੀ ਕ੍ਰਿਕਟ ਨਾ ਖੇਡਣ ਵਾਲੇ ਹਰਭਜਨ ਨੂੰ ਉਮੀਦ ਨਹੀਂ ਸੀ ਕਿ ਉਹ ਦੁਬਾਰਾ ਭਾਰਤ ਦੀ ਨੁਮਾਇੰਦਗੀ ਕਰ ਸਕਦਾ ਹੈ। ਭਾਰਤ ਦੇ ਸਪਿਨਰ ਨੇ ਦੇਸ਼ ਲਈ 103 ਟੈਸਟ, 236 ਵਨਡੇ ਤੇ 28 ਟੀ-20 ਮੈਚ ਖੇਡੇ ਹਨ। ਉਨ੍ਹਾਂ ਨੇ ਟੈਸਟ ਕ੍ਰਿਕਟ ’ਚ 417 ਵਿਕਟਾਂ ਤੇ ਸੀਮਤ ਓਵਰਾਂ ਦੀ ਕ੍ਰਿਕਟ ’ਚ 294 ਵਿਕਟਾਂ ਲਈਆਂ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News