ਮੈਨੂੰ ਯਕੀਨ ਹੀ ਨਹੀਂ ਹੋਇਆ ਕਿ ਮੈਂ ਵੈਗਨਰ ਦਾ ਕੈਚ ਫੜ੍ਹ ਲਿਆ : ਜਡੇਜਾ

03/01/2020 1:13:05 PM

ਕ੍ਰਾਈਸਟਰਚ : ਸਪਿਨ ਗੇਂਦਬਾਜ਼ੀ ਆਲਰਾਊਂਡਰ ਰਵਿੰਦਰ ਜਡੇਜਾ ਨੇ ਐਤਵਾਰ ਨੂੰ ਇੱਥੇ ਦੂਜੇ ਟੈਸਟ ਦੇ ਦੂਜੇ ਦਿਨ ਨਿਊਜ਼ੀਲੈਂਡ ਦੇ ਬੱਲੇਬਾਜ਼ ਨੀਲ ਵੈਗਨਰ ਦੀ ਸ਼ਾਨਦਾਰ ਕੈਚ ਫੜਨ ਤੋਂ ਬਾਅਦ ਕਿਹਾ ਕਿ ਉਸ ਨੂੰ ਉਮੀਦ ਨਹÄ ਸੀ ਕਿ ਗੇਂਦ ਇੰਨੀ ਤੇਜ਼ੀ ਨਾਲ ਉਸ ਵਲ ਆਵੇਗੀ। ਜਡੇਜਾ ਨੇ ਡੀਪ ਮਿਡਵਿਕਟ ’ਤੇ ਹਵਾ ’ਚ ਛਾਲ ਲਾ ਕੇ ਵੈਗਨਰ (21) ਦਾ ਸ਼ਾਨਦਾਰ ਕੈਚ ਫੜਿਆ, ਜਿਸ ਨਾਲ ਉਸ ਦੇ ਅਤੇ ਕਾਈਲ ਜੈਮੀਸਨ (49) ਵਿਚਾਲੇ 9ਵੇਂ ਵਿਕਟ ਦੀ 51 ਦੌੜਾਂ ਦੀ ਸਾਂਝੇਦਾਰੀ ਦਾ ਅੰਤ ਹੋਇਆ। 

ਨਿਊਜ਼ੀਲੈਂਡ ਪਾਰੀ ਵਿਚ 22 ਦੌੜਾਂ ਦੇ ਕੇ 2 ਵਿਕਟਾਂ ਲੈਣ ਵਾਲੇ ਜਡੇਜਾ ਨੇ ਕਿਹਾ, ‘‘ਮੈਂ ਉਮੀਦ ਕਰ ਰਿਹਾ ਸੀ ਕਿ ਉਹ ਡੀਪ ਸਕੁਏਅਰ ਲੈਗ ਵੱਲ ਦੌੜ ਬਣਾਏਗਾ ਪਰ ਮੈਂ ਉਮੀਦ ਨਹੀਂ ਕੀਤੀ ਸੀ ਕਿ ਗੇਂਦ ਇੰਨੀ ਤੇਜ਼ੀ ਨਾਲ ਮੇਰੇ ਵੱਲ ਆਵੇਗੀ। ਹਵਾ ਦੇ ਨਾਲ ਉਹ ਇੰਨੀ ਤੇਜ਼ੀ ਨਾ ਆਈ ਅਤੇ ਮੇਰੇ ਹੱਥਾਂ ਵਿਚ ਆ ਗਈ। ਜਦੋਂ ਮੈਂ ਕੈਚ ਫੜਿਆ ਤਾਂ ਮੈਂ ਮਹਿਸੂਸ ਨਹੀਂ ਕੀਤਾ ਕਿ ਮੈਂ ਕੈਚ ਫੜ ਲਿਆ ਹੈ। ਇਕ ਇਕਾਈ ਦੇ ਰੂਪ ’ਚ ਅਸÄ ਚੰਗੀ ਗੇਂਦਬਾਜ਼ੀ ਕੀਤੀ। ਅਸੀਂ ਚੰਗੀ ਬੱਲੇਬਾਜ਼ੀ ਅਤੇ ਉਸ ਨੂੰ ਦੋਬਾਰਾ ਆਊਟ ਕਰਨ ਦੀ ਕੋਸ਼ਿਸ਼ ਕਰਾਂਗੇ।’’


Related News