Punjab: ਮੈਂ ਚੰਗਾ ਪੁੱਤ ਨਹੀਂ ਬਣ ਸਕਿਆ...,ਵ੍ਹਟਸਐਪ 'ਤੇ ਮਾਂ ਨੂੰ ਭੇਜੀ ਵੀਡੀਓ ਨੇ ਖੋਲ੍ਹੇ ਵੱਡੇ ਰਾਜ਼

Thursday, Apr 02, 2026 - 02:38 PM (IST)

Punjab: ਮੈਂ ਚੰਗਾ ਪੁੱਤ ਨਹੀਂ ਬਣ ਸਕਿਆ...,ਵ੍ਹਟਸਐਪ 'ਤੇ ਮਾਂ ਨੂੰ ਭੇਜੀ ਵੀਡੀਓ ਨੇ ਖੋਲ੍ਹੇ ਵੱਡੇ ਰਾਜ਼

ਜਲੰਧਰ (ਜ. ਬ.)-ਹਰਦਿਆਲ ਨਗਰ ਦਾ ਇਕ ਨੌਜਵਾਨ ਆਪਣੀ 46 ਸੈਕੰਡ ਦੀ ਵੀਡੀਓ ਮਾਂ ਦੇ ਵ੍ਹਟਸਐਪ ਨੰਬਰ ’ਤੇ ਭੇਜ ਕੇ ਲਾਪਤਾ ਹੋ ਗਿਆ। ਨੌਜਵਾਨ ਨੇ ਵੀਡੀਓ ’ਚ ਕਿਹਾ ਕਿ ਉਹ ਪੂਨਮ ਨਾਂ ਦੀ ਲੜਕੀ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਰਿਹਾ ਹੈ। ਉਹ ਇਕ ਚੰਗਾ ਪੁੱਤ ਨਹੀਂ ਬਣ ਸਕਿਆ। ਨੌਜਵਾਨ ਦਾ ਮੋਬਾਇਲ ਬਿਆਸ ਥਾਣੇ ਦੀ ਪੁਲਸ ਨੂੰ ਲਾਵਾਰਿਸ ਹਾਲਤ ’ਚ ਬਰਾਮਦ ਹੋਇਆ ਹੈ, ਜਦਕਿ ਉਸ ਦਾ ਈ-ਰਿਕਸ਼ਾ ਵੀ ਸੁੰਨਸਾਨ ਜਗ੍ਹਾ ’ਤੇ ਖੜ੍ਹਾ ਮਿਲਿਆ।

ਇਹ ਵੀ ਪੜ੍ਹੋ: ਨਵਾਂਸ਼ਹਿਰ ਜ਼ਿਲ੍ਹੇ 'ਚ LPG,ਪੈਟਰੋਲ-ਡੀਜ਼ਲ ਨੂੰ ਲੈ ਕੇ DC ਵੱਲੋਂ ਨਵੇਂ ਹੁਕਮ ਜਾਰੀ, ਜੇ ਕੀਤਾ ਇਹ ਕੰਮ ਤਾਂ...

PunjabKesari

ਨੌਜਵਾਨ ਨੇ ਹਾਈਵੇਅ ਦੇ ਕਿਨਾਰੇ ’ਤੇ ਬੈਠ ਕੇ ਆਪਣੇ ਮੋਬਾਇਲ ’ਤੇ ਵੀਡੀਓ ਬਣਾਈ। ਪਰਮਜੀਤ ਕੌਰ ਪਤਨੀ ਗੁਰਨਾਮ ਸਿੰਘ ਨਿਵਾਸੀ ਹਰਦਿਆਲ ਨਗਰ ਨੇ ਥਾਣਾ-8 ਦੀ ਪੁਲਸ ਨੂੰ ਸ਼ਿਕਾਇਤ ਦੇ ਕੇ ਬੇਟੇ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ। ਪਰਮਜੀਤ ਕੌਰ ਨੇ ਸ਼ਿਕਾਇਤ ’ਚ ਲਿਖਿਆ ਕਿ 9 ਦਿਨ ਪਹਿਲਾਂ ਉਸ ਦਾ ਬੇਟਾ ਸੁਖਬੀਰ ਉਰਫ਼ ਸੁੱਖੀ 9 ਵਜੇ ਆਪਣਾ ਈ-ਰਿਕਸ਼ਾ ਲੈ ਕੇ ਘਰੋਂ ਨਿਕਲਿਆ ਸੀ। ਪੌਣੇ ਤਿੰਨ ਵਜੇ ਉਸ ਨੇ 46 ਸੈਕੰਡ ਦੀ ਵੀਡੀਓ ਭੇਜੀ ਜਿਸ ’ਚ ਉਹ ਕਹਿ ਰਿਹਾ ਸੀ ਕਿ ਕਿਸੇ ਪੂਨਮ ਨਾਂ ਦੀ ਲੜਕੀ ਤੋਂ ਪ੍ਰੇਸ਼ਾਨ ਹੋ ਕੇ ਉਹ ਖ਼ੁਦਕੁਸ਼ੀ ਕਰ ਰਿਹਾ ਹੈ। ਉਸ ਤੋਂ ਬਾਅਦ ਉਸ ਦਾ ਮੋਬਾਇਲ ਕਿਸੇ ਨੇ ਨਹੀਂ ਚੁੱਕਿਆ।
ਉਨ੍ਹਾਂ ਨੇ ਦੱਸਿਆ ਕਿ ਸੱਤ ਵਜੇ ਉਨ੍ਹਾਂ ਨੇ ਜਦੋਂ ਬੇਟੇ ਦੇ ਫ਼ੋਨ ’ਤੇ ਕਾਲ ਕੀਤੀ ਤਾਂ ਥਾਣਾ ਬਿਆਸ ਦੀ ਪੁਲਸ ਨੇ ਚੁੱਕਿਆ ਅਤੇ ਦੱਸਿਆ ਕਿ ਇਹ ਮੋਬਾਇਲ ਕਿਸੇ ਨੂੰ ਮਿਲਿਆ ਸੀ ਜੋ ਥਾਣੇ ਜਮ੍ਹਾ ਕਰਵਾ ਕੇ ਗਿਆ ਹੈ। ਉਹ ਤੁਰੰਤ ਥਾਣਾ ਬਿਆਸ ਪਹੁੰਚੇ ਅਤੇ ਮੋਬਾਇਲ ਲੈ ਆਏ ਪਰ ਬੇਟੇ ਦਾ ਕੋਈ ਸੁਰਾਗ ਨਹੀਂ ਲੱਗਾ। ਉਸ ਦਾ ਈ-ਰਿਕਸ਼ਾ ਵੀ ਕਾਲੀ ਸੜਕ ਤੋਂ ਮਿਲਿਆ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਬਿਆਸ ਜਾ ਕੇ ਵੀ ਪੁੱਛਗਿੱਛ ਕੀਤੀ ਪਰ ਬੇਟੇ ਦਾ ਕੁਝ ਪਤਾ ਨਹੀਂ ਲੱਗਾ। ਉਨ੍ਹਾਂ ਕਿਹਾ ਕਿ ਇੰਨੇ ਦਿਨਾਂ ਤੋਂ ਬੇਟਾ ਲਾਪਤਾ ਹੈ ਪਰ ਪੁਲਸ ਵੱਲੋਂ ਕੋਈ ਉਚਿਤ ਜਵਾਬ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਉਸ ਦੇ ਬੇਟੇ ਦਾ ਜਲਦ ਤੋਂ ਜਲਦ ਪਤਾ ਲਗਾਇਆ ਜਾਵੇ।

ਇਹ ਵੀ ਪੜ੍ਹੋ: ਇੰਫਲੂਐਂਸਰ ਨੈਂਸੀ ਗਰੇਵਾਲ ਦੇ ਕਤਲ ਮਾਮਲੇ 'ਚ ਨਵਾਂ ਮੋੜ! ਆਖਰੀ ਵੀਡੀਓ ਆਈ ਸਾਹਮਣੇ

46 ਸੈਕੰਡ ਦੀ ਵੀਡੀਓ ’ਚ ਸੁੱਖੀ ਨੇ ਕਿਹਾ
ਮੈਂ ਅੱਜ ਜੋ ਕੁਝ ਵੀ ਆਪਣੇ ਆਪ ਨੂੰ ਕਰ ਰਿਹਾ ਹਾਂ, ਇਸ ਦੇ ਪਿੱਛੇ ਪੂਨਮ ਦਾ ਹੱਥ ਹੈ। ਮੈਂ ਸੁਸਾਈਡ ਕਰ ਰਿਹਾ ਹਾਂ। ਮੈਂ ਉਸ ਨੂੰ ਪੈਸੇ ਦੇ ਚੁੱਕਾ ਹਾਂ। ਉਸ ਨੂੰ ਕਿਹਾ ਕਿ ਮੇਰੀ ਵੀਡੀਓ ਡਿਲੀਟ ਕਰ ਦੇਵੇ ਪਰ ਉਹ ਮੇਰੀ ਵੀਡੀਓ ਡਿਲੀਟ ਨਹੀਂ ਕਰ ਰਹੀ। ਇਸੇ ਲਈ ਮੈਂ ਆਪਣੇ ਆਪ ਨੂੰ ਖ਼ਤਮ ਕਰ ਰਿਹਾ ਹਾਂ। ਮੈਂ ਚੰਗਾ ਪੁੱਤ ਨਹੀਂ ਬਣ ਸਕਿਆ ਆਪਣੀ ਮਾਂ ਦਾ.. ਮਾਂ ਨੂੰ ਹਮੇਸ਼ਾ ਭਗਵਾਨ ਖ਼ੁਸ਼ ਰੱਖੇ। ਮਾਂ ਮੈਨੂੰ ਮੁਆਫ਼ ਕਰਨਾ, ਮੈਂ ਜਾ ਰਿਹਾ ਹਾਂ ਤੇਰੇ ਤੋਂ ਦੂਰ। ਸੁਸਾਈਡ ਦੇ ਪਿੱਛੇ ਮੇਰੇ ਪਰਿਵਾਰ ਦਾ ਕੋਈ ਹੱਥ ਨਹੀਂ ਹੈ, ਜੋ ਵੀ ਹੱਥ ਹੈ ਉਹ ਸਿਰਫ਼ ਪੂਨਮ ਦਾ ਹੈ।

ਇਹ ਵੀ ਪੜ੍ਹੋ: ਸ਼ਰਾਬ ਠੇਕੇਦਾਰਾਂ ਲਈ ਅਹਿਮ ਖ਼ਬਰ! ਐਕਸਾਈਜ਼ ਵਿਭਾਗ ਨੇ ਲਾਇਸੈਂਸ ਫ਼ੀਸ 'ਚ ਕੀਤੀ ਕਟੌਤੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News