ਜਲੰਧਰ ''ਚ ਫੜਿਆ ਅਨੋਖਾ ਚੋਰ, ਬੋਲਿਆ ''ਮੈਨੂੰ ਜੇਲ੍ਹ ਭਿਜਵਾ ਦਿਓ ਪਲੀਜ਼'', ਅਜੀਬੋ-ਗਰੀਬ ਗੱਲਾਂ ਸੁਣ ਲੋਕ ਵੀ ਹੋਏ ਹੈਰਾਨ
Wednesday, Apr 01, 2026 - 07:13 PM (IST)
ਜਲੰਧਰ (ਸੋਨੂੰ)- ਜਲੰਧਰ ਵਿਖੇ ਇਕ ਹਸਪਤਾਲ ਦੇ ਬਾਹਰ ਲੋਕਾਂ ਨੇ ਇਕ ਅਜਿਹੇ ਚੋਰ ਨੂੰ ਫੜਿਆ ਜਿਸ ਦੀਆਂ ਗੱਲਾਂ ਸੁਣ ਕੇ ਸਾਰੇ ਹੈਰਾਨ ਰਹਿ ਗਏ। ਸਾਈਕਲ ਚੋਰੀ ਕਰਦੇ ਫੜੇ ਗਏ ਇਸ ਚੋਰ ਨੇ ਲੋਕਾਂ ਅੱਗੇ ਮਿੰਨਤਾਂ ਕੀਤੀਆਂ ਕਿ ਉਸ ਨੂੰ ਪੁਲਸ ਹਵਾਲੇ ਕਰਕੇ ਜੇਲ੍ਹ ਭੇਜ ਦਿੱਤਾ ਜਾਵੇ, ਕਿਉਂਕਿ ਬਾਹਰ ਖਾਣੇ ਲਈ ਪੈਸੇ ਦੇਣੇ ਪੈਂਦੇ ਹਨ ਪਰ ਜੇਲ੍ਹ ਵਿੱਚ ਰੋਟੀ ਮੁਫ਼ਤ ਮਿਲਦੀ ਹੈ।
ਖੰਭੇ ਨਾਲ ਬੰਨ੍ਹ ਕੇ ਕੀਤੀ ਪੁੱਛਗਿੱਛ
ਸਥਾਨਕ ਲੋਕਾਂ ਨੇ ਚੋਰ ਨੂੰ ਫੜ ਕੇ ਇਕ ਖੰਭੇ ਨਾਲ ਬੰਨ੍ਹ ਦਿੱਤਾ। ਫੜੇ ਗਏ ਮੁਲਜ਼ਮ ਨੇ ਆਪਣਾ ਨਾਂ ਲੱਕੀ ਦੱਸਿਆ। ਹਾਲਾਂਕਿ ਪਹਿਲਾਂ ਉਸ ਨੇ ਕਿਹਾ ਕਿ ਉਹ ਰੰਧਾਵਾ ਦਾ ਰਹਿਣ ਵਾਲਾ ਹੈ ਪਰ ਉਸ ਦੇ ਆਧਾਰ ਕਾਰਡ ਤੋਂ ਪਤਾ ਲੱਗਿਆ ਕਿ ਉਹ ਕਾਲਾ ਵੇਈਂ ਦਾ ਨਿਵਾਸੀ ਹੈ। ਉਸ ਕੋਲੋਂ ਚੋਰੀ ਕੀਤਾ ਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 3, 4 ਨੂੰ ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ! ਇਨ੍ਹਾਂ ਜ਼ਿਲ੍ਹਿਆਂ ਲਈ Alert,ਪੜ੍ਹੋ 5 ਦਿਨਾਂ ਦੀ ਅਪਡੇਟ

ਸ਼ਰਾਬ ਦੇ ਨਸ਼ੇ 'ਚ ਦਿੱਤੇ ਅਜੀਬ ਬਹਾਨੇ
ਪੁੱਛਗਿੱਛ ਦੌਰਾਨ ਲੱਕੀ ਨੇ ਦੱਸਿਆ ਕਿ ਉਹ ਅੱਡਾ ਟਾਂਡਾ ਫਾਟਕ ਨੇੜੇ ਬੁੱਕ ਬਾਈਡਿੰਗ ਦਾ ਕੰਮ ਕਰਦਾ ਹੈ। ਉਸ ਨੇ ਮੰਨਿਆ ਕਿ ਉਹ ਸ਼ਰਾਬ ਦੇ ਨਸ਼ੇ ਵਿੱਚ ਸੀ ਅਤੇ ਉਸ ਨੂੰ ਘਰ ਜਾਣ ਵਿੱਚ ਦੇਰੀ ਹੋ ਰਹੀ ਸੀ, ਇਸ ਲਈ ਉਹ ਸਾਈਕਲ ਲੈ ਗਿਆ। ਉਸ ਨੇ ਇਹ ਵੀ ਕਿਹਾ ਕਿ ਉਸ ਨੂੰ ਪੁਲਿਸ ਤੋਂ ਡਰ ਨਹੀਂ ਲੱਗਦਾ ਕਿਉਂਕਿ ਉਸ ਦਾ ਚਾਚਾ, ਜਿਸ ਦਾ ਨਾਂ ਉਸ ਨੇ ਚੇਤੂ ਦੱਸਿਆ, ਬਸਤੀ ਥਾਣੇ ਵਿੱਚ ਤਾਇਨਾਤ ਹੈ। ਚੋਰ ਨੇ ਖ਼ੁਲਾਸਾ ਕੀਤਾ ਕਿ ਉਹ ਪਹਿਲਾਂ ਵੀ ਇਕ ਵਿਅਕਤੀ ਨੂੰ ਚਾਕੂ ਮਾਰਨ ਦੇ ਮਾਮਲੇ ਵਿੱਚ ਜੇਲ੍ਹ ਜਾ ਚੁੱਕਾ ਹੈ। ਉਸ ਨੇ ਦੱਸਿਆ ਕਿ ਉਸ ਸਮੇਂ ਉਹ ਦੋ ਦਿਨ ਜੇਲ੍ਹ ਵਿੱਚ ਰਿਹਾ ਸੀ।
ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਫੜਿਆ ਗਿਆ
ਦੁਕਾਨਦਾਰ ਗੌਤਮ ਗੁਪਤਾ ਨੇ ਦੱਸਿਆ ਕਿ ਇਕ ਦਿਨ ਪਹਿਲਾਂ ਉਨ੍ਹਾਂ ਦੇ ਕਰਮਚਾਰੀ ਦਾ ਸਾਈਕਲ ਚੋਰੀ ਹੋਇਆ ਸੀ, ਜੋ ਸੀ. ਸੀ. ਟੀ. ਵੀ. ਕੈਮਰੇ ਵਿੱਚ ਕੈਦ ਹੋ ਗਿਆ ਸੀ। ਜਦੋਂ ਚੋਰ ਦੋਬਾਰਾ ਉਸੇ ਇਲਾਕੇ ਵਿੱਚ ਆਇਆ ਤਾਂ ਕਰਮਚਾਰੀ ਕਾਰਤਿਕ ਨੇ ਉਸ ਨੂੰ ਪਛਾਣ ਲਿਆ ਅਤੇ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਲਿਆ। ਹਾਲਾਂਕਿ ਚੋਰ ਖੁਦ ਜੇਲ੍ਹ ਜਾਣ ਦੀ ਜ਼ਿੱਦ ਕਰ ਰਿਹਾ ਸੀ ਪਰ ਲੋਕਾਂ ਨੇ ਉਸ ਦੀ ਹਾਲਤ ਅਤੇ ਨਸ਼ੇ ਦੀ ਆਦਤ ਨੂੰ ਵੇਖਦੇ ਹੋਏ ਉਸ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ। ਲੋਕਾਂ ਦਾ ਮੰਨਣਾ ਸੀ ਕਿ ਜੇਕਰ ਉਸ ਨੂੰ ਪੁਲਸ ਹਵਾਲੇ ਕੀਤਾ ਵੀ ਜਾਂਦਾ ਤਾਂ ਵੀ ਉਹ ਜਲਦੀ ਹੀ ਛੁੱਟ ਜਾਂਦਾ।
ਇਹ ਵੀ ਪੜ੍ਹੋ: ਪੰਜਾਬ 'ਚ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
