DM ਗਗਨਦੀਪ ਰੰਧਾਵਾ ਦਾ ਹੋਇਆ ਅੰਤਿਮ ਸੰਸਕਾਰ
Tuesday, Mar 24, 2026 - 05:36 PM (IST)
ਅੰਮ੍ਰਿਤਸਰ: ਪੰਜਾਬ ਵੇਅਰਹਾਊਸ ਦੇ ਡਿਸਟ੍ਰਿਕਟ ਮੈਨੇਜਰ (DM) ਗਗਨਦੀਪ ਸਿੰਘ ਰੰਧਾਵਾ, ਜਿਨ੍ਹਾਂ ਨੇ ਹਾਲ ਹੀ ਵਿੱਚ ਖੁਦਕੁਸ਼ੀ ਕਰ ਲਈ ਸੀ, ਦਾ ਅੱਜ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਸਥਿਤ ਸ਼ਮਸ਼ਾਨ ਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ । ਰੰਧਾਵਾ ਦੀ ਅੰਤਿਮ ਯਾਤਰਾ ਦੌਰਾਨ ਪਰਿਵਾਰ ਅਤੇ ਦੋਸਤ ਬਹੁਤ ਭਾਵੁਕ ਨਜ਼ਰ ਆਏ। ਅੰਤਿਮ ਰਸਮਾਂ ਵੇਲੇ ਉਨ੍ਹਾਂ ਨੂੰ ਲਾਲ ਪੱਗ ਪਹਿਨਾਈ ਗਈ। ਇਸ ਦੌਰਾਨ ਗਗਨਦੀਪ ਦੀ ਪਤਨੀ ਤੇ ਬੱਚੇ ਭਾਵੁਕ ਹੋ ਕੇ ਉਨ੍ਹਾਂ ਨੂੰ ਵੇਖਦੇ ਰਹੇ।
ਇਹ ਵੀ ਪੜ੍ਹੋ- DM ਰੰਧਾਵਾ ਪੋਸਟਮਾਰਟਮ ਮੁਕੰਮਲ, ਵੀਡੀਓਗ੍ਰਾਫੀ ਨਾਲ ਪਾਰਦਰਸ਼ੀ ਕਾਰਵਾਈ
ਇਸ ਤੋਂ ਇਲਾਵਾ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਤੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੀ ਗਗਨਦੀਪ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ। ਦੱਸ ਦੇਈਏ ਕਿ ਸਸਕਾਰ ਤੋਂ ਪਹਿਲਾਂ ਸਿਵਲ ਹਸਪਤਾਲ ਵਿੱਚ ਐਗਜ਼ੀਕਿਊਟਿਵ ਮੈਜਿਸਟ੍ਰੇਟ ਦੀ ਨਿਗਰਾਨੀ ਹੇਠ ਕਰੀਬ ਸਾਢੇ ਚਾਰ ਘੰਟੇ ਪੋਸਟਮਾਰਟਮ ਦੀ ਪ੍ਰਕਿਰਿਆ ਚੱਲੀ, ਜਿਸ ਦੀ ਪੂਰੀ ਵੀਡੀਓਗ੍ਰਾਫੀ ਵੀ ਕੀਤੀ ਗਈ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਦੀ ਵੱਡੀ ਭਵਿੱਖਬਾਣੀ, ਇਸ ਦਿਨ ਤੋਂ ਹੋਵੇਗਾ ਵੱਡਾ ਬਦਲਾਅ! ਇਹ ਜ਼ਿਲ੍ਹੇ ਹੋ ਜਾਣ ਸਾਵਧਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
