IPL ਦੇ ਉਦਘਾਟਨੀ ਸਮਾਰੋਹ ''ਚ ਇਸ ਵਾਰ ਲੱਗੇਗਾ ਹਾਲੀਵੁੱਡ ਦਾ ਵੀ ਤੜਕਾ

02/06/2018 2:56:31 AM

ਨਵੀਂ ਦਿੱਲੀ — ਆਈ. ਪੀ. ਐੱਲ. ਦੇ ਉਦਘਾਟਨੀ ਸਮਾਰੋਹ ਵਿਚ ਇਸ ਸਾਲ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਦੇ ਸਿਤਾਰੇ ਵੀ ਚਮਕ ਬਿਖੇਰਨਗੇ। ਇਸ ਟੀ-20 ਲੀਗ ਦੇ ਚੇਅਰਮੈਨ ਰਾਜੀਵ ਸ਼ੁਕਲਾ ਨੇ ਕਿਹਾ ਕਿ ਇਸ ਸਬੰਧ ਵਿਚ ਉਨ੍ਹਾਂ ਦੀ ਅਮਰੀਕਾ ਸਮੇਤ ਕਈ ਹੋਰਨਾਂ ਦੇਸ਼ਾਂ ਦੇ ਕਲਾਕਾਰਾਂ ਨਾਲ ਵੀ ਗੱਲ ਚੱਲ ਰਹੀ ਹੈ। ਆਈ. ਪੀ. ਐੱਲ. ਦਾ 11ਵਾਂ ਸੈਸ਼ਨ ਇਸ ਸਾਲ 7 ਅਪ੍ਰੈਲ ਤੋਂ 27 ਮਈ ਤਕ ਚੱਲੇਗਾ, ਜਦਕਿ ਇਸ ਦਾ ਉਦਘਾਟਨੀ ਸਮਾਰੋਹ 6 ਅਪ੍ਰੈਲ ਨੂੰ ਮੁੰਬਈ 'ਚ ਹੋਵੇਗਾ, ਜਿਸ ਨੂੰ ਸ਼ਾਨਦਾਰ ਤੇ ਯਾਦਗਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸ਼ੁਕਲਾ ਨੇ ਇਥੇ ਕਿਹਾ ਕਿ ਪਿਛਲੀ ਵਾਰ ਹਰੇਕ ਸਥਾਨ 'ਤੇ ਸਮਾਰੋਹ ਕੀਤਾ ਗਿਆ ਸੀ ਪਰ ਇਸ ਵਾਰ ਸਿਰਫ ਇਕ ਸਥਾਨ ਮੁੰਬਈ ਵਿਚ ਹੀ ਹੋਵੇਗਾ ਪਰ ਉਹ ਵੱਡੇ ਪੱਧਰ ਦਾ ਹੋਵੇਗਾ। ਇਸ ਵਿਚ ਕੌਮਾਂਤਰੀ ਪੱਧਰ ਦੇ ਕਲਾਕਾਰ ਹਿੱਸਾ ਲੈਣਗੇ। ਸ਼ੁਕਲਾ ਨੇ ਇਸ ਦੇ ਨਾਲ ਹੀ ਸਾਫ ਕੀਤਾ ਕਿ ਅਜੇ ਆਈ. ਪੀ. ਐੱਲ. ਮੈਚਾਂ ਦੇ ਸਮੇਂ ਵਿਚ ਬਦਲਾਅ ਦਾ ਫੈਸਲਾ ਨਹੀਂ ਕੀਤਾ ਗਿਆ ਹੈ ਤੇ ਇਸ 'ਤੇ ਸੰਚਾਲਨ ਪ੍ਰੀਸ਼ਦ ਇਕ ਹਫਤੇ ਦੇ ਅੰਦਰ ਫੈਸਲਾ ਲਵੇਗੀ। ਪ੍ਰਸਾਰਕ ਸਟਾਰ ਸਪੋਰਟਸ ਨੇ 4 ਵਜੇ ਦੇ ਮੈਚ ਸ਼ਾਮ ਨੂੰ 7 ਵਜੇ ਤੋਂ ਕਰਾਉਣ ਦਾ ਪ੍ਰਸਤਾਵ ਰੱਖਿਆ ਸੀ।


Related News