ਮੋਦੀ ਦੇ ਸਹੁੰ ਚੁੱਕ ਸਮਾਰੋਹ 'ਚ ਸ਼ਾਮਲ ਹੋਣਗੀਆਂ ਦੋ ਮਹਿਲਾ ਲੋਕੋ ਪਾਇਲਟ ਸੁਰੇਖਾ ਅਤੇ ਐਸ਼ਵਰਿਆ, ਜਾਣੋ ਇਨ੍ਹਾਂ ਬਾਰੇ

06/08/2024 4:36:48 PM

ਨਵੀਂ ਦਿੱਲੀ- 9 ਜੂਨ ਨੂੰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਵਜੋਂ ਤੀਜੀ ਵਾਰ ਸਹੁੰ ਚੁੱਕਣਗੇ। ਦਿੱਲੀ ਵਿਚ ਸਹੁੰ ਚੁੱਕ ਸਮਾਰੋਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਸਮਾਰੋਹ 'ਚ ਸ਼ਾਮਲ ਹੋਣ ਲਈ ਖ਼ਾਸ ਮਹਿਮਾਨਾਂ ਨੂੰ ਸੱਦੇ ਭੇਜੇ ਜਾ ਰਹੇ ਹਨ। ਮੋਦੀ ਦੇ ਸਹੁੰ ਚੁੱਕ ਸਮਾਰੋਹ ਵਿਚ ਦੋ ਵੰਦੇ ਭਾਰਤ ਲੋਕੋ ਪਾਇਲਟ ਸੁਰੇਖਾ ਯਾਦਵ ਅਤੇ ਐਸ਼ਵਰਿਆ ਐੱਸ. ਮੈਨਨ ਨੂੰ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਸੁਰੇਖਾ ਏਸ਼ੀਆ ਦੀ ਪਹਿਲੀ ਮਹਿਲਾ ਲੋਕੋ ਪਾਇਲਟ ਹੈ ਅਤੇ ਉਹ ਛੱਤਰਪਤੀ ਸ਼ਿਵਾਜੀ ਟਰਮੀਨਸ-ਸੋਲਾਪੁਰ ਤੋਂ ਵੰਦੇ ਭਾਰਤ ਟਰੇਨ ਦਾ ਸੰਚਾਲਣ ਕਰਦੀ ਹੈ। 

ਇਹ ਵੀ ਪੜ੍ਹੋ- ਮੋਦੀ ਸਰਕਾਰ 3.0: NDA ਦੇ ਭਾਈਵਾਲ ਨਿਤੀਸ਼ ਦੀ ਇਨ੍ਹਾਂ ਵੱਡੇ ਮੰਤਰਾਲਿਆਂ 'ਤੇ ਨਜ਼ਰ

ਪੱਛਮੀ ਮਹਾਰਾਸ਼ਟਰ ਖੇਤਰ ਦੇ ਸਤਾਰਾ ਦੀ ਰਹਿਣ ਵਾਲੀ ਸੁਰੇਖਾ 1988 ਵਿਚ ਭਾਰਤੀ ਦੀ ਪਹਿਲੀ ਮਹਿਲਾ ਟਰੇਨ ਡਰਾਈਵਰ ਬਣੀ ਸੀ। ਉਹ ਆਪਣੀਆਂ ਪ੍ਰਾਪਤੀਆਂ ਲਈ ਹੁਣ ਤੱਕ ਸੂਬੇ ਅਤੇ ਰਾਸ਼ਟਰੀ ਪੱਧਰ 'ਤੇ ਕਈ ਪੁਰਸਕਾਰ ਜਿੱਤ ਚੁੱਕੀ ਹੈ। ਉਹ ਸੋਲਾਪੁਰ ਅਤੇ ਮੁੰਬਈ ਵਿਚ ਸੀ. ਐੱਸ. ਐੱਮ. ਟੀ. ਵਿਚਾਲੇ ਚੱਲਣ ਵਾਲੀ ਸੈਮੀ-ਹਾਈ ਸਪੀਡ ਵੰਦੇ ਭਾਰਤ ਐਕਸਪ੍ਰੈੱਸ ਦੀ ਪਹਿਲੀ ਮਹਿਲਾ ਲੋਕੋ ਪਾਇਲਟ ਹੈ। ਜਾਣਕਾਰੀ ਮੁਤਾਬਕ ਅਪ੍ਰੈਲ 2000 ਵਿਚ ਉਸ ਸਮੇਂ ਦੀ ਰੇਲ ਮੰਤਰੀ ਮਮਤਾ ਬੈਨਰਜੀ ਨੇ ਪਹਿਲੀ ਵਾਰ 4 ਮਹਾਨਗਰੀ ਸ਼ਹਿਰਾਂ ਵਿਚ ਲੇਡੀਜ਼ ਸਪੈਸ਼ਲ ਲੋਕਲ ਟਰੇਨ ਸ਼ੁਰੂ ਕੀਤੀ ਸੀ, ਜਿਸ ਦੇ ਚਾਲਕ ਦਲ ਵਿਚ ਸੁਰੇਖਾ ਯਾਦਵ ਵੀ ਸੀ।

ਇਹ ਵੀ ਪੜ੍ਹੋ- ਸੱਚ ਸਾਬਤ ਹੋ ਰਹੀ NDA ਨੂੰ ਲੈ ਕੇ 26 ਸਾਲ ਪਹਿਲਾਂ ਕੀਤੀ ਗਈ ਮੋਦੀ ਦੀ ਭਵਿੱਖਬਾਣੀ

ਐਸ਼ਵਰਿਆ ਚੇਨਈ ਡਿਵੀਜ਼ਨ ਦੀ ਸੀਨੀਅਰ ਲੋਕੋ ਪਾਇਲਟ ਹੈ। ਐਸ਼ਵਰਿਆ ਨੇ ਵੰਦੇ ਭਾਰਤ ਐਕਸਪ੍ਰੈੱਸ ਅਤੇ ਜਨ ਸ਼ਤਾਬਦੀ ਵਰਗੀਆਂ ਵੱਖ-ਵੱਖ ਟਰੇਨਾਂ ਦਾ ਸੰਚਾਲਣ ਕੀਤਾ। ਨਾਲ ਹੀ ਉਨ੍ਹਾਂ ਨੇ ਚੇਨਈ-ਵਿਜੇਵਾੜਾ ਅਤੇ ਚੇਨਈ ਕੋਇੰਬਟੂਰ ਵੰਦੇ ਭਾਰਤ ਐਕਸਪ੍ਰੈੱਸ ਸੇਵਾਵਾਂ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਨ੍ਹਾਂ 'ਤੇ ਵੀ ਕੰਮ ਕੀਤਾ। ਮੈਨਨ ਨੂੰ ਆਪਣੇ ਸੀਨੀਅਰ ਅਧਿਕਾਰੀਆਂ ਤੋਂ ਵੀ ਸ਼ਲਾਘਾ ਮਿਲ ਚੁੱਕੀ ਹੈ। ਮੈਨਨ ਨੂੰ ਉਸ ਦੀ ਚੌਕਸੀ ਅਤੇ ਰੇਲਵੇ ਸਿਗਨਲ ਨਾਲ ਜੁੜੀਆਂ ਜਾਣਕਾਰੀਆਂ ਨੂੰ ਲੈ ਕੇ ਸੀਨੀਅਰ ਅਧਿਕਾਰੀਆਂ ਤੋਂ ਪ੍ਰਸ਼ੰਸਾ ਮਿਲ ਚੁੱਕੀ ਹੈ।

ਇਹ ਵੀ ਪੜ੍ਹੋ- ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਰੋਹ 'ਚ 7 ਗੁਆਂਢੀ ਦੇਸ਼ਾਂ ਨੂੰ ਸੱਦਾ, ਇਹ 'ਮਹਿਮਾਨ' ਨੇਤਾ ਆਉਣਗੇ ਭਾਰਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News