ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਰੋਹ ''ਚ ''ਇੰਡੀਆ'' ਗਠਜੋੜ ਸ਼ਾਮਲ ਹੋਵੇਗਾ ਜਾਂ ਨਹੀਂ, ਜੈਰਾਮ ਰਮੇਸ਼ ਨੇ ਦਿੱਤਾ ਇਹ ਜਵਾਬ
Saturday, Jun 08, 2024 - 05:09 PM (IST)
ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇ ਸ਼ਨੀਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਰੋਹ ਦਾ ਸੱਦਾ ਫਿਲਹਾਲ 'ਇੰਡੀਆ' ਗਠਜੋੜ ਦੇ ਨੇਤਾਵਾਂ ਨੂੰ ਨਹੀਂ ਮਿਲਿਆ ਹੈ ਪਰ ਸੱਦਾ ਮਿਲਣ ਤੋਂ ਬਾਅਦ ਇਸ 'ਤੇ ਵਿਚਾਰ ਕੀਤਾ ਜਾਵੇਗਾ। ਨਰਿੰਦਰ ਮੋਦੀ ਪ੍ਰਧਾਨ ਮੰਤਰੀ ਵਜੋਂ ਤੀਜੇ ਕਾਰਜਕਾਲ ਲਈ 9 ਜੂਨ ਨੂੰ ਸਹੁੰ ਚੁੱਕਣਗੇ। ਉਨ੍ਹਾਂ ਨਾਲ ਉਨ੍ਹਾਂ ਦੇ ਮੰਤਰੀ ਪ੍ਰੀਸ਼ਦ ਦੇ ਕਈ ਦੂਜੇ ਮੈਂਬਰ ਵੀ ਸਹੁੰ ਚੁੱਕ ਸਕਦੇ ਹਨ।
ਪਾਰਟੀ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ,''ਕੱਲ੍ਹ ਦੇ ਸਹੁੰ ਚੁੱਕ ਸਮਾਰੋਹ ਲਈ ਅਜੇ ਸਿਰਫ਼ ਅੰਤਰਰਾਸ਼ਟਰੀ ਨੇਤਾਵਾਂ ਨੂੰ ਸੱਦਾ ਗਿਆ ਹੈ। ਅਜੇ ਤੱਕ ਸਾਡੇ ਨੇਤਾਵਾਂ ਨੂੰ ਸੱਦਾ ਨਹੀਂ ਆਇਆ ਹੈ। ਜੇਕਰ ਇੰਡੀਆ ਗਠਜੋੜ ਦੇ ਨੇਤਾਵਾਂ ਨੂੰ ਸੱਦਾ ਮਿਲੇਗਾ ਤਾਂ ਉਸ 'ਤੇ ਅਸੀਂ ਵਿਚਾਰ ਕਰਾਂਗੇ।'' ਕਾਂਗਰਸ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਨੂੰਗੋਪਾਲ ਨੇ ਕਿਹਾ ਕਿ ਸਹੁੰ ਚੁੱਕ ਸਮਾਰੋਹ 'ਚ ਸ਼ਾਮਲ ਹੋਣ ਬਾਰੇ ਫ਼ੈਸਲਾ 'ਇੰਡੀਆ' ਗਠਜੋੜ ਕਰੇਗਾ। ਰਾਜਸਥਾਨ 'ਚ ਆਪਣੀ ਸਹਿਯੋਗੀ ਰਾਸ਼ਟਰੀ ਲੋਕਤੰਤਰੀ ਪਾਰਟੀ ਦੇ ਨੇਤਾ ਹਨੂੰਮਾਨ ਬੇਨੀਵਾਲ ਦੀ ਨਾਰਾਜ਼ਗੀ ਦੀਆਂ ਖ਼ਬਰਾਂ ਨੂੰ ਖਾਰਜ ਕਰਦੇ ਹੋਏ ਵੇਨੂੰਗੋਪਾਲ ਨੇ ਕਿਹਾ ਕਿ ਉਨ੍ਹਾਂ ਨੇ ਖ਼ੁਦ ਬੇਨੀਵਾਲ ਨਾਲ ਗੱਲ ਕੀਤੀ ਹੈ ਅਤੇ ਹੁਣ ਸਭ ਠੀਕ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8