ਹਾਕੀ : ਮੱਧ ਪ੍ਰਦੇਸ਼ ਅਕਾਦਮੀ ਨੇ ਤਾਮਿਲਨਾਡੂ ਨੂੰ 10-1 ਨਾਲ ਹਰਾਇਆ

Wednesday, Dec 25, 2019 - 10:05 PM (IST)

ਹਾਕੀ : ਮੱਧ ਪ੍ਰਦੇਸ਼ ਅਕਾਦਮੀ ਨੇ ਤਾਮਿਲਨਾਡੂ ਨੂੰ 10-1 ਨਾਲ ਹਰਾਇਆ

ਝਾਂਸੀ— ਮੱਧ ਪ੍ਰਦੇਸ਼ ਹਾਕੀ ਅਕਾਦਮੀ ਦੀ ਟੀਮ ਨੇ ਤਾਮਿਲਨਾਡੂ ਨੂੰ ਉੱਤਰ ਪ੍ਰਦੇਸ਼ ਦੇ ਝਾਂਸੀ 'ਚ ਖੇਡੀ ਜਾ ਰਹੀ ਅਖਿਲ ਭਾਰਤੀ ਪੁਰਸਕਾਰ ਮਹਿਲਾ ਹਾਕੀ ਪ੍ਰਤੀਯੋਗਿਤਾ ਦੇ ਤੀਜੇ ਦਿਨ 10-1 ਨਾਲ ਜਿੱਤ ਹਾਸਲ ਕੀਤੀ। ਮੱਧ ਪ੍ਰਦੇਸ਼ ਵਲੋਂ ਸਾਧਨਾ ਸੇਂਗਰ ਨੇ ਸਭ ਤੋਂ ਜ਼ਿਆਦਾ 3 ਗੋਲ ਕੀਤੇ ਜਦਕਿ ਨੀਰਜ ਰਾਣਾ ਨੇ 2 ਗੋਲ ਕੀਤੇ। ਇਸ਼ਿਕਾ ਚੌਧਰੀਸ, ਨੀਲੂ, ਕੰਚਨਨਿਧਿ ਕੇਰਕੇਟਾ, ਉਪਾਸਨਾ ਸਿੰਘ ਤੇ ਕ੍ਰਿਸ਼ਮਾ ਯਾਦਵ ਨੇ 2-2 ਗੋਲ ਕਰ ਆਪਣੀ ਟੀਮ ਨੂੰ ਸ਼ਾਨਦਾਰ ਜਿੱਤ ਹਾਸਲ ਕਰਵਾਈ।

PunjabKesari
ਮੱਧ ਪ੍ਰਦੇਸ਼ ਦੀ ਪ੍ਰਿਯੰਕਾ ਪਰਿਹਾਰ ਨੇ ਮੈਚ ਦੇ 8ਵੇਂ ਮਿੰਟ 'ਚ ਹੀ ਗੋਲ ਕਰਕੇ ਆਪਣੀ ਟੀਮ ਦਾ ਸਿਰ ਉੱਚਾ ਕਰ ਦਿੱਤਾ। ਇਸ ਤੋਂ ਬਾਅਦ ਲਗਾਤਾਰ ਇਕ ਦੇ ਬਾਅਦ ਮੱਧ ਪ੍ਰਦੇਸ਼ ਦੇ ਖਿਡਾਰੀਆਂ ਨੇ ਗੋਲ ਕਰਕੇ ਮੈਚ 'ਚ ਆਪਣਾ ਦਬਦਬਾ ਦਿਖਾ ਦਿੱਤਾ। ਜਵਾਬ 'ਚ ਹਾਕੀ ਯੂਨਿਟ ਆਫ ਤਾਮਿਲਨਾਡੂ ਦੀ ਟੀਮ ਸਿਰਫ ਗੋਲ ਬਚਾਉਣ ਦੀ ਹੀ ਕੋਸ਼ਿਸ਼ ਕਰਦੀ ਨਜ਼ਰ ਆਈ। ਉਸਦਾ ਇਕਲੌਤਾ ਗੋਲ ਐੱਮ. ਨਿਰੰਜਨਾ ਨੇ ਮੈਚ ਦੇ 43ਵੇਂ ਮਿੰਟ 'ਚ ਕਰ ਸਕੀ।


author

Gurdeep Singh

Content Editor

Related News