ਭਾਰਤ ਦਾ ਹਿਮਾਂਸ਼ੂ ਸ਼ਰਮਾ ਬਣਿਆ ਮੋਂਟਕਾਡਾ ਇੰਟਰਨੈਸ਼ਨਲ 960 ਫਿਸ਼ਰ ਰੈਂਡਮ ਬਲਿਟਜ ਸ਼ਤਰੰਜ ਜੇਤੂ

Tuesday, Jul 03, 2018 - 10:31 PM (IST)

ਭਾਰਤ ਦਾ ਹਿਮਾਂਸ਼ੂ ਸ਼ਰਮਾ ਬਣਿਆ ਮੋਂਟਕਾਡਾ ਇੰਟਰਨੈਸ਼ਨਲ 960 ਫਿਸ਼ਰ ਰੈਂਡਮ ਬਲਿਟਜ ਸ਼ਤਰੰਜ ਜੇਤੂ

ਮੋਂਟਕਾਡਾ— ਮੋਂਟਕਾਡਾ ਇੰਟਰਨੈਸ਼ਨਲ 960 ਫਿਸ਼ਰ ਰੈਂਡਮ ਸ਼ਤਰੰਜ ਦਾ ਖਿਤਾਬ ਭਾਰਤ ਦੇ ਗ੍ਰੈਂਡ ਮਾਸਟਰ ਹਿਮਾਂਸ਼ੂ ਸ਼ਰਮਾ ਨੇ ਸਾਰੇ 9 ਦੇ 9 ਮੁਕਾਬਲੇ ਜਿੱਤ ਕੇ ਆਪਣੇ ਨਾਂ ਕੀਤਾ, ਜਦਕਿ ਦੂਜਾ ਸਥਾਨ ਭਾਰਤ ਦੇ ਆਰ. ਹਰਿਕ੍ਰਿਸ਼ਣਾ ਨੇ 7 ਅੰਕਾਂ ਨਾਲ ਹਾਸਲ ਕੀਤਾ। ਸਾਬਕਾ ਵਿਸ਼ਵ ਚੈਂਪੀਅਨ ਬਾਬੀ ਫਿਸ਼ਰ ਦੀ ਯਾਦ ਵਿਚ ਆਯੋਜਿਤ ਇਸ ਟੂਰਨਾਮੈਂਟ ਵਿਚ ਇਕ ਵੱਖ ਤਰ੍ਹਾਂ ਦੀ ਚੁਣੌਤੀ ਹੁੰਦੀ ਹੈ, ਜਿਸ ਵਿਚ ਹਰ ਮੈਚ ਵਿਚ ਮੋਹਰਿਆਂ ਦੀ ਸ਼ੁਰੂਆਤੀ ਸਥਿਤੀ ਬਦਲ ਦਿੱਤੀ ਜਾਂਦੀ ਹੈ। ਹਾਲਾਂਕਿ ਕਿਲੇਬੰਦੀ ਦੇ ਕੁਝ ਨਿਯਮਾਂ ਨੂੰ ਛੱਡ ਕੇ ਜ਼ਿਆਦਾਤਰ ਆਮ ਖੇਡ ਦੇ ਨਿਯਮ ਹੀ ਇਸ ਵਿਚ ਲਾਗੂ ਹੁੰਦੇ ਹਨ। ਇਸ ਖੇਡ ਨੂੰ ਸ਼ੁਰੂ ਕਰਨ ਦਾ ਟੀਚਾ ਖੇਡ ਨੂੰ ਖਿਤਾਬੀ ਗਿਆਨ ਤੋਂ ਬਾਹਰ ਕੱਢ ਕੇ ਬੋਰਡ 'ਤੇ ਖੇਡਣ ਦੀ ਸਮੱਰਥਾ ਦੇ ਆਧਾਰ 'ਤੇ ਖੇਡ ਨੂੰ ਹੱਲਾਸ਼ੇਰੀ ਦੇਣਾ ਸੀ।


Related News