ਪਟਿਆਲਾ ਦਾ ਤਸਪ੍ਰੀਤ ਓਹੀਓ ਕਲੀਵਲੈਂਡ (ਅਮਰੀਕਾ) 'ਚ ਪਹਿਲਾ ਸਾਬਤ ਸੂਰਤ ਸਿੱਖ ਅਫਸਰ ਬਣਿਆ
Thursday, Jul 10, 2025 - 06:00 PM (IST)

ਪਟਿਆਲਾ (ਬਲਜਿੰਦਰ) : ਪਟਿਆਲਾ ਦੇ ਨਾਮੀ ਪਰਿਵਾਰ ਸਵ: ਗੁਰਮੀਤ ਸਿੰਘ ਗਿੱਲ ਕਾਕਾ ਜੀ ਬੈਂ ਦੇ ਫਰਜੰਦ ਜ਼ੋਰਜ਼ ਤਸਪ੍ਰੀਤ ਸਿੰਘ ਗਿੱਲ ਕਾਕਾ ਜੀ ਬੈਂ ਓਹੀਓ ਕਲੀਵਲੈਂਡ (ਅਮਰੀਕਾ) ਸ਼ਹਿਰ ਦੇ ਪਹਿਲੇ ਪੰਜਾਬੀ ਸਾਬਤ ਸੂਰਤ ਸਿੱਖ ਪੁਲਸ ਅਫਸਰ ਬਣਨ ਦਾ ਮਾਣ ਹਾਸਲ ਕੀਤਾ ਹੈ। ਜੋਰਜ਼ ਤਸਪ੍ਰੀਤ ਸਿੰਘ ਗਿੱਲ ਕਾਕਾ ਜੀ ਬੈਂ ਸਾਲ 2019 ਵਿਚ ਪਟਿਆਲਾ ਤੋਂ ਅਮਰੀਕਾ ਗਏ ਸਨ, ਪਹਿਲਾਂ ਉਨ੍ਹਾਂ ਨੇ ਯੂ.ਐੱਸ.ਏ. ਆਰਮੀ ਜੁਆਇੰਨ ਕੀਤੀ ਅਤੇ ਹੁਣ ਪੁਲਸ ਜੁਅਇੰਨ ਕਰ ਲਈ ਹੈ। ਜੋਰਜ਼ ਤਸਪ੍ਰੀਤ ਸਿੰਘ ਗਿੱਲ ਨੇ ਐੱਫ.ਬੀ.ਆਈ ਦਾ ਵੀ ਟੈਸਟ ਕਲੀਅਰ ਕਰ ਲਿਆ ਸੀ ਪਰ ਉਨ੍ਹਾਂ ਨੇ ਪੁਲਸ ਵਿਚ ਸੇਵਾ ਨਿਭਾਉਣ ਦਾ ਫੈਸਲਾ ਕਰ ਲਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਸ਼ੁਰੂ ਹੋਵੇਗਾ ਇਹ ਵੱਡਾ ਪ੍ਰਾਜੈਕਟ
ਗਿੱਲ ਪਰਿਵਾਰ ਸ਼ਹਿਰ ਦਾ ਨਾਮੀ ਪਰਿਵਾਰ ਹੈ। ਜੋਰਜ਼ ਤਸਪ੍ਰੀਤ ਸਿੰਘ ਗਿੱਲ ਦੇ ਵੱਡੇ ਭਰਾ ਐਡਵੋਕੇ ਕੰਵਰ ਗਿੱਲ ਨਾਮੀ ਸਾਈਕਲਿਸਟ ਹਨ ਅਤੇ ਦੂਜੇ ਵੱਡੇ ਭਰਾ ਕੰਵਰ ਹਰਪ੍ਰੀਤ ਸਿੰਘ ਗਿੱਲ ਕਾਕਾ ਜੀ ਬੈਂ ਉਘੇ ਸਮਾਜ ਸੇਵਕ ਅਤੇ ਨਾਮੀ ਕਾਰੋਬਾਰੀ ਹਨ। ਜ਼ੋਰਜ ਦੇ ਪਿਤਾ ਸਵ: ਗੁਰਮੀਤ ਸਿੰਘ ਗਿੱਲ ਨਾਮੀ ਸਪੋਰਟਸ ਪ੍ਰਮੋਟਰ ਅਤੇ ਲੋਕ ਸੇਵਕ ਸਨ। ਪਰਿਵਾਰ ਨੂੰ ਵੀ ਜ਼ੋਰਜ਼ ਦੀ ਇਸ ਪ੍ਰਾਪਤੀ ’ਤੇ ਵੱਡਾ ਮਾਣ ਹੈ। ਇਸ ਨਾਲ ਹੀ ਸ਼ਹਿਰ ਨਿਵਾਸੀਆਂ ਨੂੰ ਵੀ ਜ਼ੋਰਜ ਤਸਪ੍ਰੀਤ ਸਿੰਘ ਗਿੱਲ ਪ੍ਰਾਪਤੀ ’ਤੇ ਨਾਜ਼ ਹੈ। ਜੋਰਜ਼ ਤਸਪ੍ਰੀਤ ਸਿੰਘ ਗਿੱਲ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਦੋਂ ਉਹ ਸਾਲ 2019 ਵਿਚ ਅਮਰੀਕਾ ਪਹੁੰਚੇ ਤਾਂ ਉਨ੍ਹਾਂ ਨੇ ਸੋਚ ਲਿਆ ਸੀ ਕਿ ਉਹ ਸੁਰੱਖਿਆ ਫੋਰਸ ਵਿਚ ਹੀ ਕੰਮ ਕਰਨਗੇ ਅਤੇ ਅੱਜ ਉਨ੍ਹਾਂ ਨੇ ਇਹ ਮੁਕਾਮ ਹਾਸਲ ਕਰ ਲਿਆ ਹੈ ਅਤੇ ਓਹੀਓ ਕਲੀਵਲੈਂਡ ਸ਼ਹਿਰ ਵਿਚ ਉਹ ਪਹਿਲੇ ਸਾਬਤ ਸੂਰਤ ਸਿੱਖ ਪੁਲਸ ਵਿਚ ਹਨ, ਇਸ ਗੱਲ ਦਾ ਵੀ ਉਨ੍ਹਾਂ ਨੂੰ ਮਾਣ ਹੈ। ਜ਼ੋਰਜ ਪਰਿਵਾਰ ਵਿਚੋਂ ਸਭ ਤੋਂ ਛੋਟੇ ਹਨ, ਇਸ ਲਈ ਉਨ੍ਹਾਂ ਨੂੰ ਹਮੇਸ਼ਾਂ ਹੀ ਸਾਰਿਆਂ ਦਾ ਪਿਆਰ ਮਿਲਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲ "ਚ ਸ਼ਰਮਨਾਕ ਘਟਨਾ, ਅਧਿਆਪਕ ਨੇ 14-15 ਕੁੜੀਆਂ ਨਾਲ ਕੀਤਾ...