ਚੰਡੀਗੜ੍ਹ ''ਚ ਕਿਤੇ ਮੀਂਹ ਤੇ ਕਿਤੇ ਹੁੰਮਸ, ਜਾਣੋ ਅਗਲੇ ਦਿਨਾਂ ਦਾ ਮੌਸਮ ਦਾ ਹਾਲ
Saturday, Jul 05, 2025 - 02:59 PM (IST)

ਚੰਡੀਗੜ੍ਹ (ਰੋਹਾਲ) : ਹਮੇਸ਼ਾ ਦੀ ਤਰ੍ਹਾਂ ਚੰਡੀਗੜ੍ਹ ਦੇ ਅਜਬ ਮੌਸਮ ਦਾ ਮਿਜਾਜ਼ ਫਿਰ ਦੇਖਣ ਨੂੰ ਮਿਲਿਆ। ਪਿਛਲੇ ਤਿੰਨ ਦਿਨਾਂ ਤੋਂ ਸਾਫ਼ ਮੌਸਮ ਤੋਂ ਬਾਅਦ ਸ਼ੁੱਕਰਵਾਰ ਨੂੰ ਪੂਰਾ ਸ਼ਹਿਰ ਹੁੰਮਸ ਨਾਲ ਭਿੱਜਦਾ ਰਿਹਾ। ਹਵਾ ਵਿਚ 93 ਫ਼ੀਸਦੀ ਤੱਕ ਪਹੁੰਚੀ ਨਮੀ ਦੀ ਮਾਤਰਾ ਕਾਰਨ ਸ਼ਹਿਰ ਵਾਸੀਆਂ ਨੂੰ ਪਸੀਨੇ ਦਾ ਸਾਹਮਣਾ ਕਰਨਾ ਪਿਆ ਪਰ ਸ਼ਹਿਰ ਦੇ ਪੱਛਮੀ ਹਿੱਸੇ ਦੇ ਕਈ ਸੈਕਟਰਾਂ ਵਿਚ ਦੁਪਹਿਰ ਸਾਢੇ 12 ਵਜੇ ਦੇ ਆਸ-ਪਾਸ ਬਾਰਸ਼ ਦਾ ਇਕ ਚੰਗਾ ਸਪੈੱਲ ਆਇਆ। ਸੈਕਟਰ-38 ਦੇ ਪਿੱਛੇ ਦੇ ਹਿੱਸੇ ਦੇ ਸੈਕਟਰਾਂ, ਧਨਾਸ, ਸਾਰੰਗਪੁਰ ਏਰੀਏ ਵਿਚ ਚੰਗੀ ਬਾਰਸ਼ ਹੋਈ। ਸੈਕਟਰ-39 ਦੇ ਮੌਸਮ ਵਿਗਿਆਨ ਕੇਂਦਰ ਵਿਚ ਦੁਪਹਿਰ ਵਿਚ 23.7 ਮਿ. ਮੀ ਬਾਰਸ਼ ਦਰਜ ਹੋਈ ਪਰ ਬਾਕੀ ਹਿੱਸਿਆਂ ਵਿਚ ਮੌਸਮ ਸਾਫ਼ ਰਿਹਾ।
6 ਜੁਲਾਈ ਤੋਂ 4 ਦਿਨ ਭਾਰੀ ਬਾਰਸ਼
1 ਜੁਲਾਈ ਤੱਕ 4 ਦਿਨ ਹੋਈ ਰਿਕਾਰਡ ਤੋੜ ਬਾਰਸ਼ ਤੋਂ ਬਾਅਦ 6 ਅਤੇ 7 ਜੁਲਾਈ ਨੂੰ ਤਾਂ ਸ਼ਹਿਰ ਵਿਚ ਰੋਜ਼ਾਨਾ ਕਰੀਬ 100 ਮਿ. ਮੀ. ਦੇ ਆਸ-ਪਾਸ ਬਾਰਸ਼ ਦੀ ਸੰਭਾਵਨਾ ਜਤਾਈ ਗਈ ਹੈ। ਮਾਨਸੂਨ ਦੇ ਦੁਬਾਰਾ ਸਰਗਰਮ ਹੋਣ ਨਾਲ 9 ਜੁਲਾਈ ਤੱਕ ਟ੍ਰਾਈਸਿਟੀ ਸਣੇ ਪੂਰੇ ਉੱਤਰ ਭਾਰਤ ਵਿਚ ਭਾਰੀ ਬਾਰਸ਼ ਦੀ ਚਿਤਾਵਨੀ ਦਿੱਤੀ ਗਈ ਹੈ।