ਹਿਮਾਚਲ ਅਤੇ ਮਹਾਰਾਸ਼ਟਰ ਨੇ ਜਿੱਤੇ ਰਾਸ਼ਟਰੀ ਕਬੱਡੀ ਖਿਤਾਬ

01/07/2018 10:00:54 AM

ਹੈਦਰਾਬਾਦ, (ਬਿਊਰੋ)— ਹਿਮਾਚਲ ਪ੍ਰਦੇਸ਼ ਅਤੇ ਮਹਾਰਾਸ਼ਟਰ ਨੇ 65ਵੇਂ ਸੀਨੀਅਰ ਰਾਸ਼ਟਰੀ ਕਬੱਡੀ ਟੂਰਨਾਮੈਂਟ 'ਚ ਕ੍ਰਮਵਾਰ ਮਹਿਲਾ ਅਤੇ ਪੁਰਸ਼ ਵਰਗ ਦੇ ਖਿਤਾਬ ਜਿੱਤ ਲਏ ਹਨ। ਹਿਮਾਚਲ ਨੇ ਮਹਿਲਾ ਵਰਗ ਦੇ ਫਾਈਨਲ 'ਚ ਰੇਲਵੇ ਦੀ ਮਜ਼ਬੂਤ ਟੀਮ ਨੂੰ 38-25 ਨਾਲ ਹਰਾਇਆ।
ਹਿਮਾਚਲ ਦੀ ਟੀਮ ਨੇ ਅੱਧੇ ਸਮੇਂ ਤੱਕ 17-11 ਦੀ ਬੜ੍ਹਤ ਬਣਾ ਲਈ ਸੀ। ਹਿਮਾਚਲ ਵੱਲੋਂ ਨਿਧੀ ਸ਼ਰਮਾ ਅਤੇ ਪੁਸ਼ਪਾ ਦੇਵੀ ਸਰਵਸ਼੍ਰੇਸ਼ਠ ਖਿਡਾਰਨਾਂ ਰਹੀਆਂ ਜਦਕਿ ਰੇਲਵੇ ਵੱਲੋਂ ਪਾਇਲ ਚੌਧਰੀ ਅਤੇ ਸੋਨਾਲੀ ਸਰਵਸ਼੍ਰੇਸ਼ਠ ਖਿਡਾਰਨਾਂ ਰਹੀਆਂ। ਪੁਰਸ਼ ਫਾਈਨਲ 'ਚ ਮਹਾਰਾਸ਼ਟਰ ਨੇ ਫੌਜ ਨੂੰ ਨਜ਼ਦੀਕੀ ਸੰਘਰਸ਼ 'ਚ 34-29 ਨਾਲ ਹਰਾਇਆ।


Related News