ਹਿਮਾਚਲ ਦੇ ਰੋਹਤਾਂਗ ਦੱਰੇ ਸਮੇਤ ਪਹਾੜਾਂ ’ਤੇ ਡੇਢ ਫੁੱਟ ਤੱਕ ਬਰਫਬਾਰੀ, ਠਰ ਗਏ ਲੋਕ

Sunday, Apr 28, 2024 - 01:01 AM (IST)

ਹਿਮਾਚਲ ਦੇ ਰੋਹਤਾਂਗ ਦੱਰੇ ਸਮੇਤ ਪਹਾੜਾਂ ’ਤੇ ਡੇਢ ਫੁੱਟ ਤੱਕ ਬਰਫਬਾਰੀ, ਠਰ ਗਏ ਲੋਕ

ਮਨਾਲੀ/ਸ੍ਰੀਨਗਰ - ਇਕ ਪਾਸੇ ਜਿੱਥੇ ਮੈਦਾਨੀ ਇਲਾਕਿਆਂ 'ਚ ਤਾਪਮਾਨ ਲੋਕਾਂ ਨੂੰ ਪਸੀਨੋ-ਪਸੀਨੀ ਕਰ ਰਿਹਾ ਹੈ, ਉਥੇ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ’ਚ ਅਪ੍ਰੈਲ ਦੇ ਆਖਰੀ ਹਫਤੇ ਹੋਈ ਬਰਫਬਾਰੀ ਤੇ ਪਏ ਮੀਂਹ ਕਾਰਨ ਲੋਕ ਠਰ ਗਏ ਹਨ।

ਸ਼ਿਨਕੁਲਾ, ਬਾਰਾਲਾਚਾ ਅਤੇ ਕੁੰਜੁਮ ਦੇ ਨਾਲ ਹੀ ਰੋਹਤਾਂਗ ਦੱਰੇ ’ਤੇ ਸ਼ਨੀਵਾਰ ਸਵੇਰ ਤੋਂ ਸ਼ੁਰੂ ਹੋਈ ਬਰਫਬਾਰੀ ਰਾਤ ਤੱਕ ਰੁੱਕ-ਰੁੱਕ ਕੇ ਜਾਰੀ ਸੀ। ਡੇਢ ਫੁੱਟ ਤੋਂ ਵੱਧ ਬਰਫ ਪੈ ਚੁਕੀ ਸੀ। ਉੱਚਾਈ ਵਾਲੇ ਪੇਂਡੂ ਖੇਤਰਾਂ ਦਰਚਾ, ਕੋਕਸਰ ਤੇ ਸਿਸੂ ’ਚ ਵੀ 8 ਤੋਂ 10 ਇੰਚ ਤੱਕ ਬਰਫਬਾਰੀ ਹੋਈ। ਅਪ੍ਰੈਲ ਦੇ ਅੰਤ 'ਚ ਹੋਈ ਭਾਰੀ ਬਰਫਬਾਰੀ ਨੇ ਲਾਹੌਲ-ਸਪਿਤੀ ਦੇ ਕਿਸਾਨਾਂ ਨੂੰ ‘ਪਸੀਨੋ-ਪਸੀਨੀ’ ਕਰ ਦਿੱਤਾ ਹੈ। ਉਚਾਈ ਵਾਲੇ ਪੇਂਡੂ ਖੇਤਰਾਂ ’ਚ ਰਹਿਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ।

ਇਹ ਵੀ ਪੜ੍ਹੋ- ਸੇਵਾਮੁਕਤ ਸੁਰੱਖਿਆ ਕਰਮਚਾਰੀ ਨੇ ਇੰਜੀਨੀਅਰਿੰਗ ਦੇ ਵਿਦਿਆਰਥੀ ਦੀ ਗੋਲੀ ਮਾਰ ਕੀਤੀ ਹੱਤਿਆ

ਸ਼ਨੀਵਾਰ ਸਾਮਾਨ ਨਾਲ ਭਰੇ ਟਰੱਕ ਮਨਾਲੀ ਤੋਂ ਦਰਚਾ ਪਹੁੰਚੇ। ਖਰਾਬ ਮੌਸਮ ਉਨ੍ਹਾਂ ਦੀਆਂ ਮੁਸ਼ਕਲਾਂ ਵਧਾ ਸਕਦਾ ਹੈ। 4 ਦਿਨ ਬੀਤ ਜਾਣ ਦੇ ਬਾਵਜੂਦ ਮਨਾਲੀ-ਲੇਹ ਸੜਕ ਵਾਹਨਾਂ ਲਈ ਨਹੀਂ ਖੋਲ੍ਹੀ ਗਈ। ਬਾਰਾਲਾਚਾ ਦੱਰੇ ’ਚ ਬਰਫਬਾਰੀ ਕਾਰਨ ਬੀ. ਆਰ. ਓ. ਸਮੇਤ ਪੈਦਲ ਚੱਲਣ ਵਾਲਿਆਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਜੇ ਸਥਿਤੀ ਇਸੇ ਤਰ੍ਹਾਂ ਰਹੀ ਤਾਂ ਲੇਹ ਜਾਣ ਵਾਲੇ ਟਰੱਕ ਡਰਾਈਵਰਾਂ ਦੀ ਉਡੀਕ ਲੰਬੀ ਹੋ ਸਕਦੀ ਹੈ।

ਸਿਸੂ ’ਚ ਜ਼ਮੀਨ ਖਿਸਕਣ ਕਾਰਨ ਨੈਸ਼ਨਲ ਹਾਈਵੇਅ ਬੰਦ ਹੈ ਪਰ ਵਾਹਨਾਂ ਨੂੰ ਨਰਸਰੀ ਤੇਲਿੰਗ ਰਾਹੀਂ ਭੇਜਿਆ ਜਾ ਰਿਹਾ ਹੈ। ਬਰਫ਼ਬਾਰੀ ਕਾਰਨ ਸ਼ਿੰਕੁਲਾ ਰੋਡ ਵੀ ਬੰਦ ਹੋ ਗਈ ਹੈ। ਮੌਸਮ ਨੂੰ ਵੇਖਦਿਆਂ ਸੈਲਾਨੀਆਂ ਨੂੰ ਵਾਪਸ ਮਨਾਲੀ ਵੱਲ ਭੇਜ ਦਿੱਤਾ ਗਿਆ ਹੈ। ਲੋਕਾਂ ਨੂੰ ਖ਼ਰਾਬ ਮੌਸਮ ਦੌਰਾਨ ਸਫਰ ਕਰਨ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ। ਦੂਜੇ ਪਾਸੇ ਕਸ਼ਮੀਰ ਵਾਦੀ ਦੇ ਕੁਝ ਹਿੱਸਿਆਂ ’ਚ ਸ਼ਨੀਵਾਰ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ । ਅਗਲੇ ਤਿੰਨ ਦਿਨਾਂ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


author

Inder Prajapati

Content Editor

Related News