89 ਗੇਂਦਾਂ ''ਤੇ ਲਾਇਆ ਸੀ ਦੋਹਰਾ ਸੈਂਕੜਾ, ਹੁਣ ICC ਨੇ ਕੀਤਾ 6 ਸਾਲ ਲਈ ਬੈਨ
Monday, May 11, 2020 - 01:25 PM (IST)
ਨਵੀਂ ਦਿੱਲੀ : ਅਫਗਾਨਿਸਤਾਨ ਦੇ ਵਿਕਟਕੀਪਰ ਬੱਲੇਬਾਜ਼ ਸ਼ਫੀਕੁੱਲਾ ਸ਼ਫਾਕ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਵਿਚ 6 ਸਾਲ ਦੀ ਪਾਬੰਦੀ ਲਗਾਈ ਗਈ ਹੈ। ਸ਼ਫਾਕ 'ਤੇ ਅਫਗਾਨਿਸਤਾਨ ਪ੍ਰੀਮੀਅਰ ਲੀਗ ਵਿਚ ਨਾਨਗੜ੍ਹ ਲੇਪਰਡਸ ਅਤੇ 2019 ਵਿਚ ਬੰਗਲਾਦੇਸ਼ ਪ੍ਰੀਮੀਅਰ ਲੀਗ ਵਿਚ ਸਿਲਹੇਤ ਥੰਡਰ ਵੱਲੋਂ ਖੇਡਦਿਆਂ ਭ੍ਰਿਸ਼ਟਾਚਾਰ ਨਾਲ ਜੁੜੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਕਾਰਨ ਇਹ ਬੈਨ ਲੱਗਾ ਹੈ। ਉਸ ਨੂੰ ਸਾਰੇ ਫਾਰਮੈਟ ਖੇਡਣ ਲਈ ਬੈਨਕਰ ਦਿੱਤਾ ਗਿਆ ਹੈ।
ਸ਼ਫਾਕ ਨੇ ਸਵੀਕਾਰ ਕੀਤੇ ਸਾਰੇ ਦੋਸ਼
ਅਫਗਾਨਿਸਤਾਨ ਕ੍ਰਿਕਟ ਬੋਰਡ ਦੀ ਐਂਟੀ ਕਰਅੱਪਸ਼ਨ ਕੋਡ ਆਫ ਕੰਡਕਟ ਨੂੰ ਤੋੜਨ ਦੇ ਚਾਰੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਕ੍ਰਿਕਟ ਬੋਰਡ ਨੇ ਬਿਆਨ 'ਚ ਕਿਹਾ ਕਿ ਸ਼ਫਾਕ 'ਤੇ ਅਨੁਛੇਦ 2.1.1 ਦੀ ਉਲੰਘਮਾ ਦਾ ਦੋਸ਼ ਲੱਗਾ ਹੈ, ਜੋ ਫਿਕਸਿੰਗ ਜਾਂ ਕਿਸੇ ਤਰ੍ਹਾਂ ਨਾਲ ਉਸ ਵਿਚ ਸ਼ਾਮਲ ਹੋਮ ਹੋਮ ਜਾਂ ਅਣੁਚਿਤ ਤਰੀਕੇ ਨਾਲ ਪ੍ਰਭਾਵਿਤ ਕਰਨ ਜਾਂ ਕਿਸੇ ਸਮਝੌਤੇ ਦੇ ਪੱਖ ਵਿਚ ਹੋਣ ਨਾਲ ਜੁੜਿਆ ਹੈ। ਇਸ ਵਿਚ ਜਾਣਬੁੱਝ ਕੇ ਖਰਾਬ ਪ੍ਰਦਰਸ਼ਨ ਕਰਨਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਸ਼ਫਾਕ 'ਤੇ ਅਨੁਛੇਦ 2.1.3 ਦੀ ਉਲੰਘਣਾ ਅਤੇ 2 ਹੋਰ ਦੋਸ਼ ਲੱਗੇ ਸੀ।
2018 'ਚ ਲਾਇਆ ਸੀ ਦੋਹਰਾ ਸੈਂਕੜਾ
ਸ਼ਫੀਕੁੱਲਾ ਸਾਲ 2018 ਵਿਚ ਤਦ ਚਰਚਾ ਵਿਚ ਆਏ ਸੀ ਜਦੋਂ ਉਸ ਨੇ ਸਿਰਫ 89 ਗੇਂਦਾਂ ਵਿਚ ਦੋਹਰਾ ਸੈਂਕੜਾ ਲਗਾਇਆ ਸੀ। ਉਸ ਨੇ ਘਰੇਲੂ ਟੀ-20 ਟੂਰਨਾਮੈਂਟ ਨਾਨਗੜ੍ਹ ਚੈਂਪੀਅਨਸ ਟਰਾਫੀ ਵਿਚ ਦੋਹਰਾ ਸੈਂਕੜਾ ਬਣਾਉਣ ਦਾ ਕਮਾਲ ਕੀਤਾ ਸੀ। ਉਸ ਦੇ ਨਾਂ ਫਰਸਟ ਕਲਾਸ ਕ੍ਰਿਕਟ ਵਿਚ ਸਭ ਤੋ ਤੇਜ਼ ਦੋਹਰਾ ਸੈਂਕੜਾ ਬਣਾਉਣ ਦਾ ਵੀ ਰਿਕਾਰਡ ਦਰਜ ਹੈ। ਉਸ ਨੇ 89 ਗੇਂਦਾਂ 'ਤੇ ਦੋਹਰਾ ਸੈਂਕੜਾ ਲਗਾਇਆ ਸੀ।