ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਸ਼ੇਅਰ ਕੀਤੀ 'ਨਿਊਡ' ਤਸਵੀਰ, ਸੋਸ਼ਲ ਮੀਡੀਆ ’ਤੇ ਪਿਆ ਭੜਥੂ

5/31/2020 5:28:25 PM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਪਿਛਲੇ ਕੁਝ ਸਮੇਂ ਤੋਂ ਆਪਣੇ ਇੰਸਟਾਗ੍ਰਾਮ ਪੋਸਟਾਂ ਨੂੰ ਲੈ ਕੇ ਕਾਫੀ ਸੁਰਖੀਆਂ ’ਚ ਚੱਲ ਰਹੀ ਹੈ। ਹਸੀਨ ਜਹਾਂ ਅਕਸਰ ਸ਼ਮੀ ’ਤੇ ਕੋਈ ਨਾ ਕੋਈ ਇਲਜ਼ਾਮ ਲਗਾ ਕੇ ਸੁਰਖੀਆਂ ’ਚ ਬਣੀ ਰਹਿੰਦੀ ਹੈ, ਹੁਣ ਉਥੇ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੀ ਇਕ ਬੇਹਦ ਬੋਲਡ ਤਸਵੀਰ ਸ਼ੇਅਰ ਕਰਦੀ ਹੋਈ ਸਾਰਿਆਂ ਨੂੰ ਹੈਰਾਨੀ ’ਚ ਪਾ ਦਿੱਤਾ ਹੈ। ਜਿਸ ਤੋਂ ਬਾਅਦ ਕ੍ਰਿਕਟ ਫੈਨਜ਼ ਨੇ ਸ਼ਮੀ ਦੀ ਪਤਨੀ ਹਸੀਨ ਜਹਾਂ ਨੂੰ ਸੋਸ਼ਲ ਮੀਡੀਆ ’ਤੇ ਰੱਜ ਕੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।

PunjabKesari

ਤਸਵੀਰ ’ਚ ਨਜ਼ਰ ਆ ਰਹੇ ਇਸ ਸ਼ਖਸ ਦੇ ਨਾਲ ਹਸੀਨ ਜਹਾਂ ਬੇਹੱਦ ਬੋਲਡ ਨਜ਼ਰ ਆ ਰਹੀ ਹੈ। ਹਸੀਨ ਜਹਾਂ ਦੀ ਇਸ ਤਸਵੀਰ ’ਚ ਮੁਹੰਮਦ ਸ਼ਮੀ ਵਰਗਾ ਦਿਖਾਈ ਦੇਣ ਵਾਲਾ ਸ਼ਖਸ ਨਜ਼ਰ ਆ ਰਿਹਾ ਹੈ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਇਸ ਤਸਵੀਰ ’ਚ ਦਿੱਖਣ ਵਾਲਾ ਸ਼ਖਸ ਮੁਹੰਮਦ ਸ਼ਮੀ ਹੈ ਜਾਂ ਕੋਈ ਹੋਰ, ਨਾਲ ਹੀ ਕਿ ਇਹ ਤਸਵੀਰ ਕਦੋਂ ਅਤੇ ਕਿੱਥੋਂ ਦੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਹਸੀਨ ਜਹਾਂ ਨੇ ਮੁਹੰਮਦ ਸ਼ਮੀ ਲਈ ਇਕ ਮੈਸੇਜ ਵੀ ਲਿਖਿਆ ਹੈ। ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਹਸੀਨ ਜਿੱਥੇ ਨੇ ਲਿਖਿਆ ਹੈ - ਕੱਲ੍ਹ ਤੂੰ ਕੁਝ ਨਹੀਂ ਸੀ ਤਾਂ ਮੈਂ ਪਾਕ ਸੀ, ਅੱਜ ਤੁੰ ਕੁਝ ਬਣ ਗਿਆ ਤਾਂ ਮੈਂ ਨਾਪਾਕ ਹੋ ਗਈ। ਝੂਠ ਬੁਰਖਾ ਪਾ ਕੇ ਬੇਪਰਦਾ ਸੱਚ ਨੂੰ ਮਿਟਾ ਨਹੀਂ ਸਕਦਾ। ਮਗਰਮੱਛ ਦੇ ਹੰਝੂ ਕੁਝ ਦਿਨਾਂ ਦਾ ਹੀ ਸਹਾਰਾ ਹੁੰਦੇ ਹਨ। ਇਸ ਦੇ ਨਾਲ ਉਨ੍ਹਾਂ ਨੇ ਲਿਖਿਆ ਹੈ- ਕ੍ਰਿਕਟਰ ਸ਼ਮੀ ਅਹਿਮਦ ਦੇ ਨਾਲ। ਉਨ੍ਹਾਂ ਦੀ ਇਸ ਪੋਸਟ ’ਤੇ ਉਨ੍ਹਾਂ ਨੂੰ ਰੱਜ ਕੇ ਟ੍ਰੋਲ ਕੀਤਾ ਹੈ।PunjabKesari

ਦੱਸ ਦੇਈਏ ਕਿ ਹਸੀਨ ਜਹਾਂ ਅਤੇ ਮੁਹੰਮਦ ਸ਼ਮੀ ਦਾ ਵਿਆਹ ਸਾਲ 2014 ’ਚ ਹੋਇਆ ਸੀ। ਮੁਹੰਮਦ ਸ਼ਮੀ ਦੇ ਪਰਿਵਾਰ ਵਾਲੇ ਹਸੀਨ ਜਹਾਂ ਉਨ੍ਹਾਂ ਦੇ ਵਿਆਹ ਦੇ ਖਿਲਾਫ ਸਨ, ਪਰ ਉਨ੍ਹਾਂ ਨੇ ਪਰਿਵਾਰ ਵਾਲਿਆਂ ਦੀ ਮਰਜੀ ਦੇ ਬਿਨ੍ਹਾਂ ਹੀ ਵਿਆਹ ਕੀਤਾ। 2018 ਮੁਹੰਮਦ ਸ਼ਮੀ ਅਤੇ ਹਸੀਨ ਜਹਾਂ ਵਿਚਾਲੇ ਵਿਵਾਦ ਦੀ ਸ਼ੁਰੂਆਤ ਦੋ ਸਾਲ ਪਹਿਲਾਂ ਹੋਈ ਸੀ। ਹਸੀਨ ਜਹਾਂ ਨੇ ਸ਼ਮੀ ਖਿਲਾਫ ਘਰੇਲੂ ਹਿੰਸਾ ਦੇ ਦੋਸ਼ ਲਗਾਏ ਸਨ। ਉਨ੍ਹਾਂ ਨੇ ਇੱਥੋਂ ਤਕ ਕਿਹਾ ਸੀ ਕਿ ਸ਼ਮੀ ਦਾ ਪਰਿਵਾਰ ਉਨ੍ਹਾਂ ਨੂੰ ਜਾਨੋ ਮਾਰਨਾ ਚਾਹੁੰਦਾ ਹੈ। ਉਨ੍ਹਾਂ ਨੇ ਸ਼ਮੀ ’ਤੇ ਦੂਜੀ ਔਰਤਾਂ ਨਾਲ ਅਫੇਅਰ ਦਾ ਇਲਜ਼ਾਮ ਵੀ ਲਗਾਇਆ ਸੀ।

PunjabKesari


Davinder Singh

Content Editor Davinder Singh