ਹੈਰੀ ਕੇਨ ਦੇ ਗੋਲ ਨਾਲ ਇੰਗਲੈਂਡ ਨੇ ਜਰਮਨੀ ਨਾਲ ਖੇਡਿਆ ਡਰਾਅ, ਇਟਲੀ ਜਿੱਤਿਆ

Wednesday, Jun 08, 2022 - 07:09 PM (IST)

ਹੈਰੀ ਕੇਨ ਦੇ ਗੋਲ ਨਾਲ ਇੰਗਲੈਂਡ ਨੇ ਜਰਮਨੀ ਨਾਲ ਖੇਡਿਆ ਡਰਾਅ, ਇਟਲੀ ਜਿੱਤਿਆ

ਮਿਊਨਿਖ- ਹੈਰੀ ਕੇਨ ਨੇ ਆਖ਼ਰੀ ਪਲਾਂ 'ਚ ਪੈਨਲਟੀ 'ਤੇ ਕੀਤੇ ਗਏ ਗੋਲ ਨਾਲ ਇੰਗਲੈਂਡ ਨੇ ਨੇਸ਼ਨਸ ਲੀਗ ਫੁੱਟਬਾਲ ਪ੍ਰਤੀਯੋਗਿਤਾ 'ਚ ਜਰਮਨੀ ਨੂੰ 1-1 ਨਾਲ ਡਰਾਅ 'ਤੇ ਰੋਕਿਆ ਜਦਕਿ ਇਟਲੀ ਤੇ ਤੁਰਕੀ ਨੇ ਆਪਣੇ ਮੈਚ ਜਿੱਤੇ। ਕੇਨ ਨੇ 88ਵੇਂ ਮਿੰਟ 'ਚ ਪੈਨਲਟੀ ਨੂੰ ਗੋਲ 'ਚ ਬਦਲਿਆ। ਰੈਫਰੀ ਕਾਰਲੋਸ ਡੇਲ ਸੀਰੋ ਗ੍ਰੇਡੇ ਨੇ ਵੀਡੀਓ ਰੈਫਰਲ ਦੇ ਬਾਅਦ ਇੰਗਲੈਂਡ ਨੂੰ ਇਹ ਪੈਨਲਟੀ ਦਿੱਤੀ ਸੀ। ਇਸ ਤੋਂ ਪਹਿਲਾਂ ਯੋਨਾਸ ਹੋਫਮੈਨ ਨੇ 51ਵੇਂ ਮਿੰਟ 'ਚ ਜਰਮਨੀ ਨੂੰ ਬੜ੍ਹਤ ਦਿਵਾਈ ਸੀ।

ਦੂਜੇ ਪਾਸੇ ਸੇਸੇਨਾ ਨੇ ਲੋਰੇਂਜੋ ਪੇਲੇਗ੍ਰਿਨੀ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਇਟਲੀ ਨੇ ਹੰਗਰੀ ਨੂੰ 2-1 ਨਾਲ ਹਰਾਇਆ। ਪੇਲੇਗ੍ਰਿਨੀ ਨੇ ਉਸ ਵਲੋਂ ਫ਼ੈਸਲਾਕੁੰਨ ਗੋਲ ਕੀਤਾ। ਇਸ ਤੋਂ ਪਹਿਲਾਂ ਨਿਕੋਲਾ ਬਾਰੇਲਾ ਨੇ 30ਵੇਂ ਮਿੰਟ 'ਚ ਇਟਲੀ ਨੂੰ ਸ਼ੁਰੂਆਤੀ ਬੜ੍ਹਤ ਦਿਵਾਈ ਪਰ 61ਵੇਂ ਮਿੰਟ 'ਚ ਜੀਆਨਲੁਕਾ ਮਨਚਿਨੀ ਦੇ ਆਮਤਘਾਤੀ ਗੋਲ ਨਾਲ ਸਕੋਰ ਬਰਾਬਰ ਹੋ ਗਿਆ। ਤੁਰਕੀ ਨੇ ਲਿਥੁਆਨੀਆ ਨੂੰ 6-0 ਨਾਲ ਕਰਾਰੀ ਸ਼ਿਕਸਤ ਦਿੱਤੀ ਜਦਕਿ ਲਕਜ਼ਮਬਰਗ ਨੇ ਫੇਰੋ ਆਈਲੈਂਡਸ 'ਤੇ 1-0 ਨਾਲ ਜਿੱਤ ਦਰਜ ਕੀਤੀ। ਫਿਨਲੈਂਡ ਨੇ ਮੋਂਟੇਨੇਗ੍ਰੋ ਨੂੰ 2-0 ਨਾਲ ਤੇ ਬੋਸਨੀਆ ਹਰਜ਼ੇਗੋਵਿਨਾ ਨੇ ਰੋਮਾਨੀਆ ਨੂੰ 1-0 ਨਾਲ ਹਰਾਇਆ।


author

Tarsem Singh

Content Editor

Related News