ਹਰਿਕ੍ਰਿਸ਼ਣਾ ਨੇ ਫਿਡੇ ਵਿਸ਼ਵ ਕੱਪ 'ਚ ਦੂਜੀ ਗੇਮ ਜਿੱਤੀ

09/05/2017 1:32:22 PM

ਟਿਬਿਲਿਸੀ (ਜਾਰਜੀਆ)— ਭਾਰਤੀ ਗ੍ਰੈਂਡ ਮਾਸਟਰ ਪੇਂਟਾਲਾ ਹਰਿਕ੍ਰਿਸ਼ਣਾ ਨੇ ਫਿਡੇ ਵਿਸ਼ਵ ਕੱਪ ਦੇ ਪਹਿਲੇ ਮੁਕਾਬਲੇ 'ਚ ਮਿਲੀ ਹਾਰ ਤੋਂ ਉਭਰਦੇ ਹੋਏ ਦੂਜੇ ਗੇਮ 'ਚ ਗ੍ਰੈਂਡਮਾਸਟਰ ਗੋਂਜਾਲੇਸ ਵਿਡਾਲ ਨੂੰ ਹਰਾਇਆ। ਦੁਨੀਆ ਦੇ 20ਵੇਂ ਨੰਬਰ ਦੇ ਖਿਡਾਰੀ ਹਰਿਕ੍ਰਿਸ਼ਣਾ ਚਿੱਟੇ ਮੋਹਰਿਆਂ ਨਾਲ ਖੇਡ ਰਹੇ ਸਨ। 

ਉਨ੍ਹਾਂ ਕਿਊਬਾਈ ਮੁਕਾਬਲੇਬਾਜ਼ ਦੇ ਹਮਲਾਵਰ ਤੇਵਰਾਂ ਦਾ ਬਖ਼ੂਬੀ ਜਵਾਬ ਦਿੱਤਾ। ਦੋਹਾਂ ਵਿਚਾਲੇ 20ਵੀਂ ਚਾਲ ਤਕ ਮੁਕਾਬਲਾ ਬਰਾਬਰੀ ਦਾ ਸੀ ਪਰ ਇਸ ਤੋਂ ਬਅਦ ਵਿਡਾਲ ਨੇ ਗਲਤੀ ਕੀਤੀ ਅਤੇ ਦਬਾਅ 'ਚ ਆ ਗਏ। ਹਰਿਕ੍ਰਿਸ਼ਣਾ ਨੇ 41 ਚਾਲਾਂ ਦੇ ਬਾਅਦ ਜਿੱਤ ਦਰਜ ਕੀਤੀ। ਹੁਣ ਉਹ ਟਾਈਬ੍ਰੇਕਰ ਦੌਰ 'ਚ ਵਿਡਾਲ ਨਾਲ ਖੇਡਣਗੇ। ਜੇਕਰ ਉਹ ਟਾਈਬ੍ਰੇਕਰ ਜਿੱਤ ਜਾਂਦੇ ਹਨ ਤਾਂ ਅਗਲੇ ਦੌਰ 'ਚ ਉਨ੍ਹਾਂ ਦਾ ਸਾਹਮਣਾ ਐੱਸ.ਪੀ. ਸੇਤੂਰਮਨ ਨਾਲ ਹੋ ਸਕਦਾ ਹੈ ਜਿਸ ਨੇ ਸਾਬਕਾ ਫਿਡੇ ਵਿਸ਼ਵ ਚੈਂਪੀਅਨ ਰੂਸਲਾਨ ਪੋਨੋਮਾਰੀਯੋਵ ਨੂੰ ਹਰਾਇਆ।


Related News