ਹਾਰਦਿਕ ਪੰਡਯਾ ਨੇ ਕੀਤੀ ਮੰਗਣੀ, ਵਿਰਾਟ ਨੇ ਇੰਝ ਦਿੱਤੀ ਵਧਾਈ

Thursday, Jan 02, 2020 - 03:03 AM (IST)

ਹਾਰਦਿਕ ਪੰਡਯਾ ਨੇ ਕੀਤੀ ਮੰਗਣੀ, ਵਿਰਾਟ ਨੇ ਇੰਝ ਦਿੱਤੀ ਵਧਾਈ

 ਨਵੀਂ ਦਿੱਲੀ— ਵਿਰਾਟ ਕੋਹਲੀ, ਕੁਲਦੀਪ ਯਾਦਵ ਸਮੇਤ ਦਿਗਜਾਂ ਖਿਡਾਰੀਆਂ ਨੇ ਹਾਰਦਿਕ ਪੰਡਯਾ ਤੇ ਨਤਾਸ਼ਾ ਸਟੈਂਕੋਵਿਚ ਦੀ ਮੰਗਣੀ 'ਤੇ ਵਧਾਈ ਦਿੱਤੀ ਹੈ। ਹਾਰਦਿਕ ਪੰਡਯਾ ਨੇ ਨਵੇਂ ਸਾਲ 'ਤੇ ਆਪਣੀ ਗਰਲਫ੍ਰੈਂਡ ਤੇ ਅਭਿਨੇਤਰੀ ਨਤਾਸ਼ਾ ਸਟੈਂਕੋਵਿਚ ਨਾਲ ਦੁਬਈ 'ਚ ਮੰਗਣੀ ਕੀਤੀ। ਵਿਰਾਟ ਕੋਹਲੀ ਨੇ ਹਾਰਦਿਕ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਲਿਖਿਆ ਕਿ 'ਵਧਾਈ ਹੋਵੇ, ਕਿਆ ਸਰਪ੍ਰਾਈਜ਼ ਹੈ, ਕੁਲਦੀਪ ਯਾਦਵ ਨੇ ਵੀ ਹਾਰਦਿਕ ਦੀ ਪੋਸਟ 'ਤੇ ਕੁਮੈਂਟ ਕੀਤਾ— 'ਲੱਖ-ਲੱਖ ਵਧਾਈਆਂ।'

PunjabKesari
ਕੇ. ਐੱਲ. ਰਾਹੁਲ ਨੇ ਵੀ ਹਾਰਦਿਕ ਤੇ ਨਤਾਸ਼ਾ ਨੂੰ ਵਧਾਈਆਂ ਦਿੱਤੀਆਂ। ਧੋਨੀ ਤੇ ਪਤਨੀ ਸਾਕਸ਼ੀ ਸਿੰਘ ਨੇ ਵੀ ਪੋਸਟ 'ਤੇ ਕੁਮੈਂਟ ਕਰ ਦੋਵਾਂ ਨੂੰ ਵਧਾਈ ਦਿੱਤੀ। ਜੱਸੀ ਗਿੱਲ, ਅਜੈ ਜਡੇਜਾ ਤੇ ਸੋਫੀ ਚੌਧਰੀ ਨੇ ਵੀ ਹਾਰਦਿਕ ਤੇ ਨਤਾਸ਼ਾ ਨੂੰ ਜ਼ਿੰਦਗੀ ਦੀ ਇਸ ਨਵੀਂ ਸ਼ੁਰੂਆਤ ਦੀ ਵਧਾਈ ਦਿੱਤੀ।
ਜ਼ਿਕਰਯੋਗ ਹੈ ਕਿ ਹਾਰਦਿਕ ਪੰਡਯਾ ਨੇ ਆਖਿਰਕਾਰ ਮਾਡਲ ਅਤੇ ਅਦਾਕਾਰ ਨਤਾਸ਼ਾ ਸਟੈਂਕੋਵਿਚ ਨਾਲ ਆਪਣਾ ਰਿਲੇਸ਼ਨ ਕਬੂਲ ਲਿਆ ਹੈ। ਹਾਰਦਿਕ ਨੇ ਸੋਸ਼ਲ ਮੀਡੀਆ 'ਤੇ ਨਤਾਸ਼ਾ ਨਾਲ ਕੁਝ ਫੋਟੋਆਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿਚ ਨਤਾਸ਼ਾ ਮੰਗਣੀ ਦੀ ਅੰਗੂਠੀ ਪਾਈ ਹੋਈ ਦਿਸ ਰਹੀ ਹੈ। ਖਾਸ ਗੱਲ ਇਹ ਹੈ ਕਿ ਹਾਰਦਿਕ ਨੇ ਇਸ ਫੋਟੋ ਨਾਲ ਜੋ ਕੈਪਸ਼ਨ ਦਿੱਤੀ ਹੈ, ਉਹ ਬੇਹੱਦ ਮਜ਼ੇਦਾਰ ਹੈ। ਹਾਰਦਿਕ ਨੇ ਲਿਖਿਆ ਹੈ-'ਮੈਂ ਤੇਰਾ, ਤੂੰ ਮੇਰੀ ਜਾਨੇ ਸਾਰਾ ਹਿੰਦੋਸਤਾਨ। 1.1.2020 ਮੰਗਣੀ'

 
 
 
 
 
 
 
 
 
 
 
 
 
 

Forever yes 🥰💍❤️ @hardikpandya93

A post shared by 🎀Nataša Stanković🎀 (@natasastankovic__) on Jan 1, 2020 at 4:42am PST


ਹਾਰਦਿਕ ਨੇ ਉਕਤ ਪੋਸਟ ਵਿਚ 3 ਫੋਟੋਆਂ ਅਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਉਸ ਨੇ ਨਤਾਸ਼ਾ ਨੂੰ ਇਕ ਬੋਟ ਟ੍ਰਿਪ 'ਤੇ ਪ੍ਰਪੋਜ਼ ਕੀਤਾ ਹੈ। ਇਸ ਦੌਰਾਨ ਬੋਟ 'ਤੇ ਸਿੰਗਰਜ਼ ਦੀ ਇਕ ਟੋਲੀ ਵੀ ਹੈ, ਜੋ ਹਾਰਦਿਕ ਅਤੇ ਨਤਾਸ਼ਾ ਲਈ ਗਾਣੇ ਗਾ ਰਹੇ ਹਨ। ਇਸ ਤੋਂ ਪਹਿਲਾਂ ਨਿਊ ਯੀਅਰ ਈਵ 'ਤੇ ਵੀ ਹਾਰਦਿਕ ਪੰਡਯਾ ਨੇ ਨਤਾਸ਼ਾ ਨਾਲ ਇਕ ਫੋਟੋ ਸ਼ੇਅਰ ਕੀਤੀ ਸੀ। ਚੈਰੀ ਕਲਰ ਦਾ ਕੋਟ ਅਤੇ ਬਲੈਕ ਕਲਰ ਦੀ ਪੈਂਟ ਪਾ ਕੇ ਹਾਰਦਿਕ ਕਾਫੀ ਸਮਾਰਟ ਲੱਗ ਰਿਹਾ ਸੀ। ਉਥੇ ਹੀ ਨਤਾਸ਼ਾ ਨੇ ਬਲੈਕ ਕਲਰ ਦਾ ਲਹਿੰਗਾ ਪਾਇਆ ਹੋਇਆ ਸੀ। ਦੋਵੇਂ ਕਾਫੀ ਅਟ੍ਰੈਕਟਿਵ ਲੱਗ ਰਹੇ ਸਨ।

PunjabKesariPunjabKesariPunjabKesariPunjabKesariPunjabKesari


author

Gurdeep Singh

Content Editor

Related News