ਪੁੱਤਰ ਨਾਲ ਪੂਲ ’ਚ ਮਸਤੀ ਕਰਦੇ ਦਿਖੇ ਹਾਰਦਿਕ, ਸੋਸ਼ਲ ਮੀਡੀਆ ’ਤੇ ਛੋਟੂ ਪੰਡਯਾ ਦੀਆਂ ਤਸਵੀਰਾਂ ਨੇ ਪਾਈ ਧੁੰਮ

Wednesday, Feb 10, 2021 - 04:47 PM (IST)

ਪੁੱਤਰ ਨਾਲ ਪੂਲ ’ਚ ਮਸਤੀ ਕਰਦੇ ਦਿਖੇ ਹਾਰਦਿਕ, ਸੋਸ਼ਲ ਮੀਡੀਆ ’ਤੇ ਛੋਟੂ ਪੰਡਯਾ ਦੀਆਂ ਤਸਵੀਰਾਂ ਨੇ ਪਾਈ ਧੁੰਮ

ਚੇਨਈ : ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਅਤੇ ਉਨ੍ਹਾਂ ਦੀ ਪਤਨੀ ਨਤਾਸ਼ਾ ਸਟੇਨਕੋਵਿਕ ਇਨ੍ਹੀਂ ਦਿਨੀਂ ਪੇਰੈਂਟਹੁੱਡ ਟਾਈਮ ਨੂੰ ਕਾਫ਼ੀ ਇੰਜੁਆਏ ਕਰ ਰਹੇ ਹਨ। ਦੱਸ ਦੇਈਏ ਕਿ ਨਤਾਸ਼ਾ ਨੇ ਬੀਤੇ ਸਾਲ ਪੁੱਤਰ ਨੂੰ ਜਨਮ ਦਿੱਤਾ ਸੀ। ਨਤਾਸ਼ਾ ਅਤੇ ਹਾਰਦਿਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੇ ਪੁੱਤਰ ਅਗਸਤਯ ਨਾਲ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸੀਵਰਾਂ ਵਿਚ ਨਤਾਸ਼ਾ ਅਤੇ ਹਾਰਦਿਕ ਆਪਣੇ ਪੁੱਤਰ ਨਾਲ ਪੂਲ ਵਿਚ ਮਸਤੀ ਕਰਦੇ ਦਿਖਾਈ ਦੇ ਰਹੇ ਹਨ। 

ਨਤਾਸ਼ਾ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਹੈ, ‘ਸਾਡੇ ਪੁੱਤਰ ਦਾ ਪੂਲ ਵਿਚ ਪਹਿਲਾ ਦਿਨ।’ ਉਥੇ ਹੀ ਹਾਰਦਿਕ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਹੈ, ‘ਪੂਲ ਵਿਚ ਬਹੁਤ ਹੀ ਸ਼ਾਂਤ, ਮੇਰਾ ਪੁੱਤਰ ਵਾਟਰ ਬੇਰੀ ਹੈ।’ ਜਾਣਕਾਰੀ ਲਈ ਦੱਸ ਦੇਈਏ ਕਿ ਨਤਾਸ਼ਾ ਅਤੇ ਹਾਰਦਿਕ ਇਨ੍ਹੀਂ ਦਿਨੀਂ ਚੇਨਈ ਵਿਚ ਹਨ। ਹਾਰਦਿਕ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਜਾਣ ਵਾਲੇ ਦੂਜੇ ਟੈਸਟ ਦੀਆਂ ਤਿਆਰੀਆਂ ਕਰਨ ਦੇ ਨਾਲ-ਨਾਲ ਆਪਣੀ ਪਤਨੀ ਅਤੇ ਬੱਚੇ ਨਾਲ ਸਮਾਂ ਬਿਤਾ ਰਹੇ ਹਨ।

PunjabKesari


author

cherry

Content Editor

Related News