ਉਮੀਦ ਕਰਦਾ ਹਾਂ IPL ਤੋਂ ਪਹਿਲਾਂ ਪੰਡਯਾ ਨੂੰ ਕੁਝ ਕ੍ਰਿਕਟ ਖੇਡਣ ਦਾ ਮੌਕਾ ਮਿਲੇਗਾ : ਸ਼ੇਨ ਬਾਂਡ

02/18/2020 4:44:58 PM

ਸਪੋਰਟਸ ਡੈਸਕ— ਮੁੰਬਈ ਇੰਡੀਅਨਜ਼ ਦੇ ਗੇਂਦਬਾਜ਼ੀ ਕੋਚ ਸ਼ੇਨ ਬਾਂਡ ਚਾਹੁੰਦੇ ਹਨ ਕਿ ਕਮਰ ਦੀ ਸਰਜਰੀ ਤੋਂ ਉਭਰ ਰਹੇ ਹਾਰਦਿਕ ਪੰਡਯਾ 29 ਮਾਰਚ ਤੋਂ ਸ਼ੁਰੂ ਹੋ ਰਹੀ ਇੰਡੀਅਨ ਪ੍ਰੀਮੀਅਰ ਲੀਗ ਤੋਂ ਪਹਿਲਾਂ ਕੁਝ ਮੈਚ ਖੇਡਣ। ਬਾਂਡ ਫ੍ਰੈਂਚਾਈਜ਼ੀ ਦੇ ਨਾਲ ਬੈਠਕ ਲਈ ਮੁੰਬਈ ਜਾਣ ਵਾਲੇ ਹਨ ਅਤੇ ਪੰਡਯਾ ਬਾਰੇ ਪੁੱਛਣ 'ਤੇ ਮੁੰਬਈ ਇੰਡੀਅਨਜ਼ ਦੇ ਗੇਂਦਬਾਜ਼ੀ ਕੋਚ ਨੇ ਭਰੋਸਾ ਜਤਾਇਆ ਹੈ ਕਿ ਇਹ ਆਲਰਾਊਂਡਰ ਮਜ਼ਬੂਤ ਵਾਪਸੀ ਕਰੇਗਾ। ਬਾਂਡ ਨੇ ਕਿਹਾ ਅੱਗੇ ਕਿਹਾ ਕਿ ਮੇਰਾ ਹਮੇਸ਼ਾ ਤੋਂ ਮੰਨਣਾ ਹੈ ਕਿ ਵਾਪਸੀ ਨੂੰ ਲੈ ਕੇ ਜਲਦਬਾਜ਼ੀ ਕਰਨ ਤੋਂ ਬਿਹਤਰ ਹੈ ਕੁਝ ਸਮਾਂ ਹੋਰ ਲੈ ਲਿਆ ਜਾਵੇ।

ਉਨ੍ਹਾਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਹਾਰਦਿਕ ਦੇ ਰਿਹੈਬਲੀਟੇਸ਼ਨ ਨੂੰ ਲੈ ਕੇ ਰਵਾਇਤੀ ਰਵੱਈਆ ਅਪਣਾਇਆ ਜਾ ਰਿਹਾ ਹੈ ਅਤੇ ਟੀ-20 ਖਾਸ ਕਰਕੇ ਆਈ. ਪੀ. ਐੱਲ. ਉਸ ਦੀ ਵਾਪਸੀ ਲਈ ਚੰਗਾ ਰਹੇਗਾ ਕਿਉਂਕਿ ਇਸ ਤੋਂ ਵੱਧ ਗੇਂਦਬਾਜ਼ੀ ਨਹੀਂ ਕਰਾਈ ਜਾਵੇਗੀ। ਪੰਡਯਾ ਨੇ ਹਾਲ ਹੀ 'ਚ ਬੈਂਗਲੁਰੂ ਦੀ ਰਾਸ਼ਟਰੀ ਕ੍ਰਿਕਟ ਅਕੈਡਮੀ 'ਚ ਨੈੱਟ ਸੈਸ਼ਨ 'ਚ ਹਿੱਸਾ ਲਿਆ ਸੀ। ਨੈੱਟ ਸੈਸ਼ਨ ਦੇ ਦੌਰਾਨ ਪੰਡਯਾ ਨੂੰ ਥ੍ਰੋਡਾਊਨ ਦਾ ਸਾਹਮਣਾ ਕਰਦੇ ਹੋਏ ਦੇਖਿਆ ਗਿਆ ਅਤੇ ਉਹ ਜ਼ਿਆਦਾਤਰ ਸਮੇਂ ਸਿੱਧੇ ਬੱਲੇ ਨਾਲ ਖੇਡੇ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਉਹ ਦੱਖਣੀ ਅਫਰੀਕਾ ਦੇ ਖਿਲਾਫ ਅਗਲੇ ਮਹੀਨੇ ਵਨ-ਡੇ ਕੌਮਾਂਤਰੀ ਸੀਰੀਜ਼ ਨਾਲ ਵਾਪਸੀ ਕਰਨਗੇ ਜਾਂ ਆਈ. ਪੀ. ਐੱਲ. ਰਾਹੀਂ।


Tarsem Singh

Content Editor

Related News