ਚੀਨੀ ਫੌਜੀਆਂ 'ਤੇ ਹਰਭਜਨ ਨੇ ਕੱਢੀ ਭੜਾਸ, ਕਿਹਾ- ਬਾਈਕਾਟ ਕਰੋ ਚੀਨੀ ਉਤਪਾਦਾਂ ਨੂੰ
Tuesday, Jun 16, 2020 - 05:55 PM (IST)

ਸਪੋਰਟਸ ਡੈਸਕ : ਲੱਦਾਖ ਦੀ ਗਲਵਾਨ ਘਾਟੀ ਵਿਚ ਸੋਮਵਾਰ ਰਾਤ ਚੀਨੀ ਸੈਨਿਕਾਂ ਨਾਲ 'ਹਿੰਸਕ ਝੜਪ' ਦੌਰਾਨ ਭਾਰਤੀ ਫੌਜ ਦਾ ਇਕ ਅਧਿਕਾਰੀ ਅਤੇ 3 ਜਵਾਨ ਸ਼ਹੀਦ ਹੋ ਗਏ। ਫੌਜ ਨੇ ਇਹ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਦੇਸ਼ਵਾਸੀਆਂ ਨੇ ਸੋਸ਼ਲ ਮੀਡੀਆ 'ਤੇ ਰੱਜ ਕੇ ਭੜਾਸ ਕੱਢੀ। ਅਜਿਹੇ 'ਚ ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਹਰਭਜਨ ਸਿੰਘ ਵੀ ਇਸ ਘਟਨਾ ਤੋਂ ਕਾਫੀ ਦੁਖੀ ਹੋਏ। ਜਿੱਥੇ ਉਸ ਨੇ ਟਵਿੱਟਰ 'ਤੇ ਚਾਈਨੀਜ਼ ਸਾਮਾਨ ਨੂੰ ਬਾਏਕਾਟ ਕਰਨ ਦੀ ਗੱਲ ਕਹੀ ਹੈ।
Ban all Chinese products #BoycottChineseProducts https://t.co/nzaNc3DyoE
— Harbhajan Turbanator (@harbhajan_singh) June 16, 2020
ਭੱਜੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਟਵੀਟ ਕਰਦਿਆਂ ਲਿਖਿਆ, ''ਸਾਰੇ ਚੀਨੀ ਸਾਮਾਨ 'ਤੇ ਪਾਬੰਦੀ ਲਾਓ। #BoycottChineseProducts... ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਦੇਸ਼ ਵਿਚ ਚੀਨੀ ਸਾਮਾਨ ਨੂੰ ਨਾ ਖਰੀਦਣ ਦੀ ਗੱਲ ਕਹੀ ਜਾ ਰਹੀ ਸੀ।
ਜ਼ਿਕਰਯੋਗ ਹੈ ਕਿ ਭਾਰਤੀ ਅਤੇ ਚੀਨੀ ਸੈਨਾ ਵਿਚਾਲੇ ਪੂਰਬੀ ਲੱਦਾਖ ਵਿਚ ਪੈਂਗੋਂਗ ਝੀਲ, ਗਲਵਾਨ ਘਾਟੀ, ਡੇਮਚੋਕ ਅਤੇ ਦੌਲਤਬੇਗ ਓਲਡੀ ਵਿਚ ਤਣਾਅ ਚੱਲ ਰਿਹਾ ਹੈ। ਵੱਡੀ ਗਿਣਤੀ ਵਿਚ ਚੀਨੀ ਸੈਨਿਕ ਅਸਲ ਵਿਚ ਸੀਮਾ 'ਤੇ ਪੈਂਗੋਂਗ ਝੀਲ ਸਣੇ ਕਈ ਭਾਰੀਤ ਖੇਤਰਾਂ ਵਿਚ ਆ ਗਏ ਸੀ। ਭਾਰਤ ਨੇ ਇਸ ਦਾ ਸਖਤ ਵਿਰੋਧ ਕਰਦਿਆਂ ਚੀਨੀ ਸੈਨਿਕਾਂ ਨੂੰ ਇਲਾਕੇ ਵਿਚ ਸ਼ਾਂਤੀ ਬਹਾਲ ਕਰਨ ਲਈ ਤੁਰੰਤ ਪਿੱਛੇ ਹਟਣ ਲਈ ਕਿਹਾ। ਦੋਵੇਂ ਦੇਸ਼ਾਂ ਵਿਚਾਲੇ ਇਸ ਵਿਵਾਦ ਨੂੰ ਸੁਲਝਾਉਣ ਲਈ ਬੀਤੇ ਕੁਝ ਦਿਨਾਂ ਤੋਂ ਗੱਲਬਾਤ ਜਾਰੀ ਹੈ।
ਹਰਭਜਨ ਨੇ ਮੈਦਾਨ 'ਤੇ ਪਹਿਲਾ ਕਦਮ ਆਸਟਰੇਲੀਆ ਖਿਲਾਫ 25 ਮਾਰਚ 1998 ਨੂੰ ਟੈਸਟ ਮੈਚ ਖੇਡ ਕੇ ਰੱਖਿਆ ਸੀ। 103 ਟੈਸਟ ਖੇਡ ਚੁੱਕੇ ਹਰਭਜਨ ਨੇ 417 ਵਿਕਟਾਂ ਹਾਸਲ ਕੀਤੀਆਂ ਹਨ। ਉੱਥੇ ਹੀ 236 ਵਨ ਡੇ ਖੇਡ ਕੇ 269 ਵਿਕਟਾਂ ਤੇ 28 ਟੀ-20 ਵਿਚ ਉਸ ਨੇ 25 ਵਿਕਟਾਂ ਲਈਆਂ ਹਨ।