ਹੈਮਿਲਟਨ ਆਖਰੀ ਅਭਿਆਸ ਰੇਸ ''ਚ ਸਭ ਤੋਂ ਅੱਗੇ

Sunday, Aug 09, 2020 - 01:28 AM (IST)

ਹੈਮਿਲਟਨ ਆਖਰੀ ਅਭਿਆਸ ਰੇਸ ''ਚ ਸਭ ਤੋਂ ਅੱਗੇ

ਸਿਲਵਰਸਟੋਨ– ਲੂਈਸ ਹੈਮਿਲਟਨ ਸ਼ਨੀਵਾਰ ਨੂੰ ਫਾਰਮੂਲਾ ਵਨ ਦੀ 70ਵੀਂ ਵਰ੍ਹੇਗੰਢ ਗ੍ਰਾਂ. ਪ੍ਰੀ. ਲਈ ਕੁਆਲੀਫਾਇੰਗ ਤੋਂ ਪਹਿਲਾਂ ਆਖਰੀ ਅਭਿਆਸ ਸੈਸ਼ਨ ਵਿਚ ਸਭ ਤੋਂ ਅੱਗੇ ਰਿਹਾ। 6 ਵਾਰ ਦੇ ਵਿਸ਼ਵ ਚੈਂਪੀਅਨ ਨੇ ਮਰਸੀਡੀਜ਼ ਦੇ ਵਾਲਟੇਰੀ ਵੋਟਾਸ ਨੂੰ 0.163 ਸੈਕੰਡ ਨਾਲ ਪਛਾੜਿਆ। ਹੈਮਿਲਟਨ ਸ਼ੁੱਕਰਵਾਰ ਨੂੰ ਵੀ ਸਿਲਵਰਸਟੋਨ 'ਤੇ ਚੋਟੀ 'ਤੇ ਰਿਹਾ ਸੀ। ਮੈਕਲਾਰੇਨ ਦਾ ਲੈਂਡੋ ਨੌਰਿਸ ਤੀਜੇ ਸਥਾਨ 'ਤੇ ਰਿਹਾ ਜਦਕਿ ਰੇਸਿੰਗ ਪੁਆਇੰਟ ਦਾ ਨਿਕੋਲ ਹੁਲਕੇਨਬਰਗ ਚੌਥੇ ਸਥਾਨ 'ਤੇ ਰਿਹਾ।


author

Gurdeep Singh

Content Editor

Related News