ਮੁਹੰਮਦ ਹਫੀਜ਼ ਦਾ ਵਨ-ਡੇ ਤੇ ਟੀ20 ਤੋਂ ਸੰਨਿਆਸ ਦਾ ਇਰਾਦਾ ਨਹੀਂ

07/10/2019 5:55:50 PM

ਕਰਾਚੀ— ਵਰਲਡ ਕੱਪ 'ਚ ਪਾਕਿਸਤਾਨ ਦੇ ਖ਼ਰਾਬ ਪ੍ਰਦਰਸ਼ਨ ਦੇ ਬਾਵਜੂਦ ਸੀਨੀਅਰ ਆਲਰਾਊਂਡਰ ਮੁਹੰਮਦ ਹਫੀਜ਼ ਦੀ ਸੀਮਿਤ ਓਵਰਾਂ ਦੇ ਫਾਰਮੇਟ ਤੋਂ ਸੰਨਿਆਸ ਲੈਣ ਦੀ ਕੋਈ ਯੋਜਨਾ ਨਹੀਂ ਹੈ। ਹਫੀਜ ਦੇ ਕਰੀਬੀ ਸੂਤਰਾਂ  ਦੇ ਮੁਤਾਬਕ ਸਾਬਕਾ ਕਪਤਾਨ ਤੇ ਕੋਚ ਵਕਾਰ ਯੂਨਿਸ ਨੇ ਪਿਛਲੇ ਹਫਤੇ ਹਫੀਜ਼ ਨੂੰ ਸੰਨਿਆਸ ਲੈਣ ਦੀ ਸਲਾਹ ਦਿੱਤੀ ਸੀ।

ਸੂਤਰ ਨੇ ਕਿਹਾ, ''ਵਕਾਰ ਨੇ ਹਫੀਜ਼ ਤੋਂ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਹਫੀਜ਼ ਲਈ ਅਲਵਿਦਾ ਕਹਿਣ ਦਾ ਠੀਕ ਸਮਾਂ ਹੈ ਪਰ ਇਸ ਸੀਨੀਅਰ ਖਿਡਾਰੀ ਨੇ ਕਿਹਾ ਹੈ ਕਿ ਉਹ ਕੁੱਝ ਹੋਰ ਸਾਲ ਖੇਡਣਾ ਚਾਹੁੰਦਾ ਹੈ। ਅਕਤੂਬਰ 'ਚ 39 ਸਾਲ ਦੇ ਹੋਣ ਵਾਲੇ ਹਫੀਜ਼ ਨੇ ਪਾਕਿਸਤਾਨ ਟੀਮ ਪ੍ਰਬੰਧਨ ਵਲੋਂ ਵੀ ਕਿਹਾ ਹੈ ਕਿ ਉਨ੍ਹਾਂ ਦਾ ਸੰਨਿਆਸ ਲੈਣ ਦਾ ਕੋਈ ਇਰਾਦਾ ਨਹੀਂ ਹੈ ਤੇ ਉਹ ਵਨ-ਡੇ ਤੇ ਟੀ20 ਅੰਤਰਰਾਸ਼ਟਰੀ 'ਚ ਪਾਕਿਸਤਾਨ ਦਾ ਕੁਝ ਹੋਰ ਸਾਲਾਂ ਤੱਕ ਤਰਜਮਾਨੀ ਕਰਨ ਲਈ ਫਿੱਟ ਹੈ। ਪਾਕਿਸਤਾਨ ਵਲੋਂ 218 ਵਨ ਡੇ ਤੇ 89 ਟੀ20 ਖੇਡਣ ਵਾਲੇ ਹਫੀਜ਼ ਨੇ ਯੂ. ਏ. ਈ. 'ਚ ਨਿਊਜ਼ੀਲੈਂਡ ਦੇ ਖਿਲਾਫ ਲੜੀ 'ਚ ਜੂਝਣ ਤੋਂ ਬਾਅਦ ਪਿਛਲੇ ਸਾਲ ਅਕਤੂਬਰ 'ਚ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ।


Related News