GT20 CANADA : ਪਹਿਲਾ ਮੈਚ ਹਾਰਨ ਤੋਂ ਬਾਅਦ ਯੁਵਰਾਜ ਨੂੰ ਵਿਲੀਅਮਸਨ ਖਿਲਾਫ ਵਾਪਸੀ ਦੀ ਉਮੀਦ

07/27/2019 1:20:19 PM

ਸਪੋਰਟਸ ਡੈਸਕ : ਕੈਨੇਡਾ ਦੀ ਮਸ਼ਹੂਰ ਗਲੋਬਲ ਟੀ-20 ਲੀਗ 2019 ਦਾ ਤੀਜਾ ਮੁਕਾਬਲਾ ਟੋਰੰਟੋ ਨੈਸ਼ਨਲਸ ਅਤੇ ਐਡਮੋਂਟਨ ਰਾਇਲਸ ਵਿਚਾਲੇ ਖੇਡਿਆ ਜਾਵੇਗਾ। ਔਂਟਾਰੀਓ ਦੇ ਸੀ. ਏ. ਏ. ਸੈਂਟਰ, ਬ੍ਰੈਂਪਟਨ ਵਿਚ ਖੇਡੇ ਜਾਣ ਵਾਲੇ ਇਸ ਮੈਚ ਵਿਚ ਕਈ ਧਾਕੜ ਇਕੱਠੇ ਖੇਡਦੇ ਦਿਸਣਗੇ। ਟੋਰੰਟੋ ਨੈਸ਼ਨਲਸ ਦੀ ਕਪਤਾਨੀ ਭਾਰਤੀ ਸਿਕਸਰ ਕਿੰਗ  ਯੁਵਰਾਜ ਸਿੰਘ ਕਰਨਗੇ ਅਤੇ ਉੱਥੇ ਹੀ ਐਡਮੋਂਟਨ ਰਾਇਲਸ ਦੀ ਕਪਤਾਨੀ ਕੇਨ ਵਿਲੀਅਮਸਨ ਕਰਨਗੇ। ਟੋਰੰਟੋ ਨੈਸ਼ਨਲਸ ਆਪਣਾ ਪਹਿਲਾ ਮੈਚ ਹਾਰ ਚੁੱਕੀ ਹੈ ਪਰ ਉਸਦੇ ਕੋਲ ਕਈ ਅਜਿਹੇ ਖਿਡਾਰੀ ਹਨ ਜੋ ਕਿਸੇ ਵੀ ਸਮੇਂ ਮੈਚ ਦਾ ਪਾਸਾ ਪਲਟ ਸਕਦੇ ਹਨ। ਟੀਮ ਦੇ ਕੋਲ ਬ੍ਰੈਂਡਨ ਮੈਕੁਲਮ, ਹੈਨਰਿਕ ਕਲਾਸੇਨ ਅਤੇ ਕੀਰੋਨ ਪੋਲਾਰਡ ਵਰਗੇ ਤੂਫਾਨੀ ਬੱਲੇਬਾਜ਼ ਹਨ। ਉੱਥੇ ਹੀ ਗੇਂਦਬਾਜ਼ਾਂ ਵਿਚ ਮਿਸ਼ੇਲ ਮੈਕਲੈਨੇਗਨ, ਜੇਰੇਮੀ ਗਾਰਡਨ ਅਤੇ ਨੇਪਾਲ ਦੇ ਸਟਾਰ ਸਪਿਨਰ ਸੰਦੀਪ ਲਾਮਿਛਾਨੇ ਹਨ।

PunjabKesari

ਉੱਥੇ ਹੀ ਜੇਕਰ ਗਲ ਕਰੀਏ ਐਡਮੋਂਟਨ ਰਾਇਲਸ ਦੀ ਤਾਂ ਉਨ੍ਹਾਂ ਕੋਲ ਕਪਤਾਨ ਕੇਨ ਵਿਲੀਅਮਸਨ ਦੇ ਇਲਾਵਾ ਮੁਹੰਮਦ ਹਫੀਜ਼, ਫਾਫ ਡੂ ਪਲੇਸਿਸ ਅਤੇ ਜੇਮਸ ਨੀਸ਼ਮ ਵਰਗੇ ਤਜ਼ਰਬੇਕਾਰ ਬੱਲੇਬਾਜ਼ ਹਨ। ਗੇਂਦਬਾਜ਼ਾਂ ਵਿਚ ਬੇਨ ਕਟਿੰਗ, ਮੁਹੰਮਦ ਨਵਾਜ ਅਤੇ ਸਫਿਆਨ ਸ਼ਰੀਫ ਹਨ। ਟੋਰੰਟੋ ਦੇ ਮੁਕਾਬਲੇ ਐਡਮੋਂਟਨ ਦੀ ਗੇਂਦਬਾਜ਼ ਥੋੜੀ ਕਮਜ਼ੋਰ ਦਿਸ ਰਹੀ ਹਨ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਟੋਰੰਟੋ ਪਹਿਲਾ ਮੈਚ ਹਾਰਨ ਤੋਂ ਬਾਅਦ ਕਿਸ ਤਰ੍ਹਾਂ ਦੀ ਵਾਪਸੀ ਕਰਦੇ ਹਨ ਅਤੇ ਪਿਛਲੇ ਮੈਚ ਵਿਚ ਫੇਲ ਹੋਏ ਯੁਵਰਾਜ ਸਿੰਘ ਕੀ ਆਪਣੇ ਬੱਲੇ ਨਾਲ ਟੀਮ ਕੁਝ ਕਮਾਲ ਦਿਖਾਉਣਗੇ।


Related News