ਗੋਲਫ : ਭੁੱਲਰ ਸਾਂਝੇ ਤੌਰ ''ਤੇ 18ਵੇਂ ਸਥਾਨ ''ਤੇ ਰਿਹਾ
Tuesday, Jul 02, 2019 - 01:33 AM (IST)

ਸੋਟੋਗ੍ਰਾਂਡੇ (ਸਪੇਨ)— ਭਾਰਤੀ ਗੋਲਫਰ ਗਗਨਜੀਤ ਭੁੱਲਰ ਐਸਟ੍ਰੇਲਾ ਡੈਮ ਐੱਨ. ਏ. ਐਂਡਾਲੁਸੀਆ ਮਾਸਟਰਸ ਗੋਲਫ ਟੂਰਨਾਮੈਂਟ ਦੇ ਚੌਥੇ ਦੌਰ 'ਚ ਲੈਅ ਬਰਕਰਾਰ ਨਹੀਂ ਰੱਖ ਸਕਿਆ ਅਤੇ ਇਕ ਓਵਰ 72 ਦੇ ਕਾਰਡ ਨਾਲ ਸਾਂਝੇ ਤੌਰ 'ਤੇ 13ਵੇਂ ਸਥਾਨ 'ਤੇ ਰਿਹਾ। ਤੀਸਰੇ ਦੌਰ ਤੋਂ ਬਾਅਦ ਸਾਂਝੇ ਤੌਰ 'ਤੇ ਛੇਵੇਂ ਸਥਾਨ 'ਤੇ ਰਹੇ ਭੁੱਲਰ ਨੇ ਕੁਲ ਇਕ ਅੰਡਰ 283 ਦਾ ਸਕੋਰ ਕੀਤਾ। ਕੱਟ 'ਚ ਦਾਖਲ ਹੋਣ ਵਾਲੇ ਇਕ ਹੋਰ ਭਾਰਤੀ ਸ਼ਿਵ ਕਪੂਰ ਨੇ 72 ਦਾ ਕਾਰਡ ਖੇਡਿਆ ਅਤੇ ਉਹ ਸਾਂਝੇ ਤੌਰ 'ਤੇ 56ਵੇਂ ਸਥਾਨ 'ਤੇ ਰਿਹਾ। ਦੱਖਣੀ ਅਫਰੀਕਾ ਦੇ ਕ੍ਰਿਸਟੀਅਨ ਬੇਜੁਇਡਨਹੌਟ ਨੇ ਛੇ ਸ਼ਾਟ ਦੇ ਵੱਡੇ ਫਰਕ ਨਾਲ ਕੁਲ 10 ਅੰਡਰ ਦੇ ਸਕੋਰ ਨਾਲ ਯੂਰਪੀ ਟੂਰ ਦਾ ਆਪਣਾ ਪਹਿਲਾ ਖਿਤਾਬ ਜਿੱਤਿਆ।