ਗੋਲਫ : ਅਦਿਤੀ ਸਾਂਝੇ ਤੌਰ ''ਤੇ 40ਵੇਂ ਸਥਾਨ ''ਤੇ ਰਹੀ

Tuesday, Jul 09, 2019 - 12:45 AM (IST)

ਓਨੇਡਾ— ਭਾਰਤੀ ਗੋਲਫਰ ਅਦਿਤੀ ਅਸ਼ੋਕ ਚੌਥੇ ਦੌਰ 'ਚ ਬੋਗੀ ਰਹਿਤ 6 ਅੰਡਰ 66 ਦੇ ਸਕੋਰ ਨਾਲ ਇਥੇ ਥੋਰਨਬੈਰੀ ਕ੍ਰੀਕ ਐੱਲ. ਪੀ. ਜੀ. ਏ. ਕਲਾਸਿਕ ਗੋਲਫ ਟੂਰਨਾਮੈਂਟ ਵਿਚ ਸਾਂਝੇ ਤੌਰ 'ਤੇ 40ਵੇਂ ਸਥਾਨ 'ਤੇ ਰਹੀ। ਅਦਿਤੀ ਦਾ ਕੁਲ ਸਕੋਰ 14 ਅੰਡਰ 274 ਰਿਹਾ। ਚੀਨ ਦੀ ਸ਼ਾਨਸ਼ਾਨ ਫੇਂਗ (9 ਅੰਡਰ 63) ਨੇ ਕੁਲ 29 ਅੰਡਰ ਦੇ ਸਕੋਰ ਨਾਲ ਖਿਤਾਬ ਜਿੱਤਿਆ, ਜਦਕਿ ਥਾਈਲੈਂਡ ਦੀ ਆਰੀਆ ਜੁਤਾਨੁਗਾਮ (28 ਅੰਡਰ) ਦੂਜੇ ਸਥਾਨ 'ਤੇ ਰਹੀ।


Gurdeep Singh

Content Editor

Related News