ਜਨਰੇਸ਼ਨ ਕੱਪ ਸ਼ਤਰੰਜ - ਅਰਜੁਨ ਅਤੇ ਪ੍ਰਗਿਆਨੰਦਾ ਨੇ ਪਲੇਅ-ਆਫ ਵਿੱਚ ਬਣਾਈ ਜਗ੍ਹਾ

09/22/2022 9:52:26 PM

ਨਵੀਂ ਦਿੱਲੀ (ਨਿਕਲੇਸ਼ ਜੈਨ)- ਭਾਰਤ ਦੇ ਨੌਜਵਾਨ ਗ੍ਰੈਂਡਮਾਸਟਰ ਅਰਜੁਨ ਐਰਿਗਾਸੀ ਅਤੇ ਆਰ ਪ੍ਰਗਿਆਨੰਦਾ ਨੇ ਚੈਂਪੀਅਨ ਚੈੱਸ ਟੂਰ ਦੇ ਜੂਲੀਅਸ ਬੇਅਰ ਜਨਰੇਸ਼ਨ ਕੱਪ ਸ਼ਤਰੰਜ ਟੂਰਨਾਮੈਂਟ ਦੇ ਪਲੇਅ ਆਫ ਵਿੱਚ ਥਾਂ ਬਣਾ ਲਈ ਹੈ। ਲਗਾਤਾਰ ਚਾਰ ਦਿਨ ਚਲੇ 15 ਰਾਊਂਡ ਰੋਬਿਨ ਮੈਚਾਂ ਦੇ ਬਾਅਦ ਅਰਜੁਨ ਨੇ 7 ਜਿੱਤਾਂ, 4 ਡਰਾਅ ਅਤੇ 4 ਹਾਰਾਂ ਨਾਲ 25 ਅੰਕ ਬਣਾਕੇ ਦੂਜਾ ਤੇ ਪ੍ਰਗਿਆਨੰਦਾ ਨੇ 5 ਜਿੱਤਾਂ, 8 ਡਰਾਅ ਅਤੇ 2 ਹਾਰਾਂ ਨਾਲ 23 ਅੰਕਾਂ ਨਾਲ ਚੌਥਾ ਸਥਾਨ ਹਾਸਲ ਕੀਤਾ। 

PunjabKesari

ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 10 ਜਿੱਤਾਂ, 4 ਡਰਾਅ ਅਤੇ 1 ਹਾਰ ਦੇ ਨਾਲ ਅਸਧਾਰਨ 34 ਅੰਕ ਬਣਾ ਕੇ ਪਹਿਲਾ ਸਥਾਨ ਹਾਸਲ ਕੀਤਾ। ਪਲੇਅ-ਆਫ 'ਚ ਪਹੁੰਚਣ ਵਾਲੇ ਹੋਰਨਾਂ ਖਿਡਾਰੀਆਂ 'ਚ ਅਮਰੀਕਾ ਦਾ ਨੀਮਨ ਹੰਸ 24 ਅੰਕਾਂ ਨਾਲ ਤੀਜੇ, ਜਰਮਨੀ ਦਾ ਵਿਨਸੇਂਟ ਕੇਮਰ 23 ਅੰਕਾਂ ਨਾਲ ਪੰਜਵੇਂ, ਵੀਅਤਨਾਮ ਦੇ ਲਿਮ 22 ਅੰਕਾਂ ਨਾਲ ਛੇਵੇਂ ਤਾਂ ਅਮਰੀਕਾ ਦੇ ਯੋ ਕ੍ਰਿਸਟੋਫਰ ਅਤੇ ਲੇਵੋਨ ਅਰੋਨੀਅਨ 21 ਅੰਕਾਂ ਨਾਲ ਸੱਤਵੇਂ ਅਤੇ ਅੱਠਵੇਂ ਸਥਾਨ 'ਤੇ ਰਹੇ। ਹੁਣ ਕੁਆਰਟਰ ਫਾਈਨਲ ਮੈਚ 'ਚ ਕਾਰਲਸਨ-ਐਰੋਨੀਅਨ ਨਾਲ, ਅਰਜੁਨ-ਕ੍ਰਿਸਟੋਫਰ ਨਾਲ, ਨੀਮਨ-ਲਿਮ ਨਾਲ ਅਤੇ ਪ੍ਰਗਿਆਨੰਦਾ-ਵਿਨਸੇਂਟ ਨਾਲ ਮੁਕਾਬਲਾ ਖੇਡਣਗੇ। ਪਲੇਅ ਆਫ ਵਿੱਚ ਖਿਡਾਰੀਆਂ ਵਿਚਕਾਰ 15 ਮਿੰਟ ਦੇ 4 ਰੈਪਿਡ ਮੈਚ ਖੇਡੇ ਜਾਣਗੇ।


Tarsem Singh

Content Editor

Related News