ਵਿਸ਼ਵ ਕੱਪ ਤੋਂ ਬਾਅਦ ਗੇਲ ਨੇ ਅੰਤਰਰਾਸ਼ਟਰੀ ਵਨ ਡੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

02/18/2019 1:00:52 AM

ਨਵੀਂ ਦਿੱਲੀ— ਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਨੇ ਅੰਤਰਾਰਸ਼ਟਰੀ ਵਨ ਡੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇੰਗਲੈਂਡ 'ਚ ਹੋਣ ਵਾਲੇ 2019 ਵਿਸ਼ਵ ਕੱਪ ਤੋਂ ਬਾਅਦ ਉਹ ਸੰਨਿਆਸ ਲੈਣਗੇ। ਵੈਸਟਇੰਡੀਜ਼ ਕ੍ਰਿਕਟ ਵਲੋਂ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਗਈ ਹੈ। ਕ੍ਰਿਸ ਗੇਲ ਵੈਸਟਇੰਡੀਜ਼ ਟੀਮ ਦੇ ਨਾਲ ਬਾਰਬਾਡੋਸ 'ਚ ਅਭਿਆਸ ਸੈਸ਼ਨ 'ਚ ਹਿੱਸਾ ਲੈਣ ਆਏ ਸਨ। ਇੱਥੇ ਆਪਣੇ ਅਭਿਆਸ ਤੋਂ ਪਹਿਲਾਂ ਉਨ੍ਹਾਂ ਨੇ ਇਹ ਐਲਾਨ ਕਰ ਦਿੱਤਾ। ਵਿੰਡੀਜ਼ ਦੀ ਟੀਮ ਇੱਥੇ ਇੰਗਲੈਂਡ ਵਿਰੁੱਧ ਸ਼ੁਰੂ ਹੋ ਰਹੀ ਵਨ ਡੇ ਸੀਰੀਜ਼ ਦੀ ਤਿਆਰੀ ਕਰ ਰਹੀ ਹੈ। ਗੇਲ ਨੂੰ ਵੀ ਇਸ ਸੀਰੀਜ਼ ਤੋਂ ਪਹਿਲਾਂ 2 ਵਨ ਡੇ ਮੈਚਾਂ ਦੇ ਲਈ ਚੁਣਿਆ ਗਿਆ ਹੈ।


39 ਸਾਲਾ ਜਮੈਕਾ ਦੇ ਖਿਡਾਰੀ ਕ੍ਰਿਸ ਗੇਲ ਨੇ ਆਪਣੇ ਕਰੀਅਰ 'ਚ ਹੁਣ ਤੱਕ 284 ਵਨ ਡੇ ਕੌਮਾਂਤਰੀ ਮੈਚ ਖੇਡੇ ਹਨ। ਉਸ ਦੇ ਨਾਂ 9727 ਦੌੜਾਂ ਹਨ। ਇਹ ਦੌੜਾਂ ਉਨ੍ਹਾਂ ਨੇ 37.12 ਦੀ ਔਸਤ ਨਾਲ ਬਣਾਈਆਂ ਹਨ। ਇਸ ਧਮਾਕੇਦਾਰ ਬੱਲੇਬਾਜ਼ ਨੇ ਆਪਣੇ ਕਰੀਅਰ 'ਚ 23 ਸੈਂਕੜੇ ਤੇ 49 ਅਰਧ ਸੈਂਕੜੇ ਲਗਾਏ ਹਨ।


Gurdeep Singh

Content Editor

Related News