ਆਟੋਗ੍ਰਾਫ ਦਿੰਦੇ-ਦਿੰਦੇ ਮਾਰਸ਼ਨੀਲ ''ਤੇ ਫਿਦਾ ਹੋ ਗਏ ਸੀ ਗਾਵਸਕਰ

04/18/2018 5:06:56 AM

ਜਲੰਧਰ — ਲਿਟਲ ਮਾਸਟਰ ਦੇ ਨਾਂ ਨਾਲ ਮਸ਼ਹੂਰ ਸਾਬਕਾ ਭਾਰਤੀ ਕ੍ਰਿਕਟਰ ਸੁਨੀਲ ਗਾਵਸਕਰ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਬਿਨਾਂ ਹੈਲਮੇਟ ਦੇ ਕਰਦੇ ਸਨ। ਉਨ੍ਹਾਂ ਨੂੰ ਆਊਟ ਕਰਨ ਲਈ ਵਿਰੋਧੀ ਟੀਮਾਂ ਅੱਡੀ-ਚੋਟੀ ਦਾ ਜ਼ੋਰ ਲਾਉਂਦੀਆਂ ਸਨ ਪਰ ਉਹ ਸੈਂਕੜਾ ਬਣਾ ਕੇ ਹੀ ਪੈਵੇਲੀਅਨ ਪਰਤਦੇ ਸਨ ਪਰ ਉਹ ਮਾਰਸ਼ਨੀਲ ਮੇਹਰੋਤਰਾ ਨੂੰ ਦੇਖ ਕੇ ਬੋਲਡ ਹੋ ਗਏ ਸਨ। ਕਾਨਪੁਰ ਵਿਚ ਲੈਦਰ ਇੰਡਸਟ੍ਰਲਿਸਟ ਦੀ ਬੇਟੀ ਮਾਰਸ਼ਨੀਲ ਤੇ ਗਾਵਸਕਰ ਪਹਿਲੀ ਵਾਰ 1973 ਵਿਚ ਮਿਲੇ ਸਨ ਜਦੋਂ ਮਾਰਸ਼ਨੀਲ ਦਿੱਲੀ ਦੇ ਲੇਡੀ ਸ਼੍ਰੀਰਾਮ ਕਾਲਜ ਵਿਚ ਪੜ੍ਹ ਰਹੀ ਸੀ। ਦਿੱਲੀ ਵਿਚ ਇਕ ਮੈਚ ਦੌਰਾਨ ਉਹ ਮੈਚ ਦੇਖਣ ਸਟੇਡੀਅਮ ਵਿਚ ਗਈ  ਸੀ। ਲੰਚ ਦੌਰਾਨ ਗਾਵਸਕਰ ਸਟੂਡੈਂਟਸ ਗੈਲਰੀ ਵਿਚ  ਖੜ੍ਹੇ ਸਨ, ਤਦ ਮਾਰਸ਼ਨੀਲ ਉਸਦੇ ਕੋਲ ਪਹੁੰਚ ਗਈ ਤੇ ਆਟੋਗ੍ਰਾਫ ਮੰਗਿਆ। ਗਾਵਸਕਰ ਨੇ ਆਟੋਗ੍ਰਾਫ ਦਿੱਤਾ ਤੇ ਉਸ 'ਤੇ ਫਿਦਾ ਹੋ ਗਿਆ। ਉਸ ਨੇ ਫਟਾਫਟ ਮਾਰਸ਼ਨੀਲ ਦੇ ਬਾਰੇ ਪਤਾ ਲਾਇਆ ਤੇ ਕਾਨਪੁਰ ਵਿਚ ਜਾ ਕੇ ਆਪਣੇ ਦਿਲ ਦੀ ਗੱਲ ਕਹਿ ਦਿੱਤੀ। 23 ਸਤੰਬਰ 1974 ਨੂੰ ਦੋਵਾਂ ਨੇ ਵਿਆਹ ਕਰ ਲਿਆ।


Related News