ਜਿਸ ਟੀਮ ਨੇ ਕੀਤਾ ਸੀ ਬਾਹਰ, ਉਸੇ ਟੀਮ ਦਾ ਮਾਲਕ ਬਣਨ ਲਈ ਤਿਆਰ ਗੰਭੀਰ

12/7/2019 4:24:01 PM

ਨਵੀਂ ਦਿੱਲੀ : ਗੌਤਮ ਗੰਭੀਰ ਭਾਂਵੇ ਹੀ ਖੇਡ ਤੋਂ ਸੰਨਿਆਸ ਲੈ ਕੇ ਰਾਜਨੀਤੀ 'ਚ ਆ ਚੁੱਕੇ ਹੋਣ ਪਰ ਕ੍ਰਿਕਟ ਤੋਂ ਉਸ ਦਾ ਮੋਹ ਅਜੇ ਵੀ ਖਤਮ ਨਹੀਂ ਹੋਇਆ।। ਦਰਅਸਲ, ਗੰਭੀਰ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਮੁਤਾਬਕ ਉਹ ਆਈ. ਪੀ. ਐੱਲ. ਦੀ ਦਿੱਲੀ ਕੈਪੀਟਲਸ ਟੀਮ ਦੇ ਪਾਰਟਨਰ ਬਣਨ ਜਾ ਰਹੇ ਹਨ।

PunjabKesari

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੰਭੀਰ ਦਿੱਲੀ ਕੈਪੀਟਲਸ ਦੇ 10 ਫੀਸਦੀ ਸ਼ੇਅਰ ਖਰੀਦ ਰਹੇ ਹਨ। ਪਿਛਲੇ ਸਾਲ ਜੇ. ਐੱਸ. ਡਬਲਿਊ. ਨੇ ਇਸ ਟੀਮ ਦੇ 550 ਕਰੋੜ ਰੁਪਏ ਦੇ ਸ਼ੇਅਰਸ ਖਰੀਦੇ ਸੀ, ਜਦਕਿ ਬਾਕੀ 50 ਫੀਸਦੀ ਸ਼ੇਅਰ ਜੀ. ਐੱਮ. ਆਰ. ਗਰੁਪ ਦੇ ਕੋਲ ਹਨ ਅਤੇ ਇਸ ਵਿਚ 10 ਫੀਸਦੀ ਮਾਲਕੀ ਗੰਭੀਰ ਕਰਨਾ ਚਾਹੁੰਦੇ ਹਨ। ਦੱਸ ਦਈਏ ਕਿ ਦਿੱਲੀ ਕੈਪੀਟਲਸ ਵਿਚ 10 ਫੀਸਦੀ ਸ਼ੇਅਰਾਂ ਦੀ ਕੀਮਤ 100 ਕਰੋੜ ਰੁਪਏ ਹੈ। ਪਹਿਲਾਂ ਇਸ ਟੀਮ ਦਾ ਨਾਂ ਦਿੱਲੀ ਡੇਅਰਡੇਵਿਲਜ਼ ਸੀ ਪਰ ਪਿਛਲੇ ਸਾਲ ਬਦਲ ਕੇ ਦਿੱਲੀ ਕੈਪੀਟਲਸ ਕਰ ਦਿੱਤਾ ਗਿਆ ਸੀ।

PunjabKesari

ਗੰਭੀਰ ਫਿਲਹਾਲ ਗਵਰਨਿੰਗ ਕਾਊਂਸਿਲ ਤੋਂ ਕਲੀਅਰੰਸ ਮਿਲਣ ਦੀ ਉਡੀਕ ਕਰ ਰਹੇ ਹਨ। ਸੂਤਰਾਂ ਮੁਤਾਬਕ ਦਿੱਲੀ ਕੈਪੀਟਲਸ ਨਾਲ ਗੰਭੀਰ ਦੀ ਇਹ ਡੀਲ ਤੈਅ ਹੋ ਚੁੱਕੀ ਹੈ। ਹਾਲਾਂਕਿ ਅਜੇ ਤਕ ਅਧਿਕਾਰਤ ਤੌਰ 'ਤੇ ਗੰਭੀਰ ਨੇ ਇਸ ਬਾਰੇ ਵਿਚ ਕੁਝ ਨਹੀਂ ਕਿਹਾ। ਉੱਥੇ ਹੀ ਦਿੱਲੀ ਕੈਪੀਟਲਸ ਨੇ ਇਸ ਮਾਮਲੇ ਨੂੰ ਲੈ ਕੇ ਕਿਹਾ ਹੈ ਕਿ ਜਦੋਂ ਸਾਰੀਆਂ ਚੀਜ਼ਾਂ ਯਕੀਨੀ ਹੋ ਜਾਣਗੀਆਂ ਤਦ ਪੂਰੀ ਜਾਣਕਾਰੀ ਦਿੱਤੀ ਜਾਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ