ਗਾਂਗੁਲੀ ਨੇ ਪਹਿਲੇ ਵਨ ਡੇ ''ਤੇ ਕਿਹਾ ''ਇਹ ਖਰਾਬ ਦਿਨ ਸੀ''

Wednesday, Jan 15, 2020 - 09:24 PM (IST)

ਗਾਂਗੁਲੀ ਨੇ ਪਹਿਲੇ ਵਨ ਡੇ ''ਤੇ ਕਿਹਾ ''ਇਹ ਖਰਾਬ ਦਿਨ ਸੀ''

ਮੁੰਬਈ— ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਦਾ ਮੰਨਣਾ ਹੈ ਕਿ 'ਮੈਦਾਨ 'ਚ ਇਕ ਖਰਾਬ ਦਿਨ' ਦੀ ਵਜ੍ਹਾ ਨਾਲ ਆਸਟਰੇਲੀਆ ਵਿਰੁੱਧ ਪਹਿਲੇ ਵਨ ਡੇ ਮੈਚ 'ਚ ਭਾਰਤੀ ਟੀਮ ਨੂੰ 10 ਵਿਕਟਾਂ ਨਾਲ ਮਿਲੀ ਕਰਾਰੀ ਹਾਰ ਤੇ ਟੀਮ ਕੋਲ ਅਗਲੇ 2 ਵਨ ਡੇ ਮੈਚਾਂ 'ਚ ਵਾਪਸੀ ਕਰਨ ਦਾ ਪੂਰਾ ਮੌਕਾ ਹੈ। ਮੰਗਲਵਾਰ ਨੂੰ ਖੇਡੇ ਗਏ ਇਸ ਮੁਕਾਬਲੇ 'ਚ ਭਾਰਤੀ ਟੀਮ 255 ਦੌੜਾਂ ਤੇ ਢੇਰ ਹੋ ਗਈ ਜਦਕਿ ਆਸਟਰੇਲੀਆ ਨੇ ਡੇਵਿਡ ਵਾਰਨਰ ਤੇ ਆਰੋਨ ਫਿੰਚ ਦੀਆਂ ਸੈਂਕੜਿਆਂ ਵਾਲੀਆਂ ਪਾਰੀਆਂ ਦੇ ਦਮ 'ਤੇ 10 ਵਿਕਟਾਂ ਨਾਲ ਮੈਚ ਜਿੱਤਿਆ ਸੀ।


ਗਾਂਗੁਲੀ ਨੇ ਟਵੀਟ ਕੀਤਾ ਕਿ ਆਸਟਰੇਲੀਆ ਵਿਰੁੱਧ ਅਗਲੇ 2 ਵਨ ਡੇ ਮੁਕਾਬਲੇ ਸ਼ਾਨਦਾਰ ਹੋਣਗੇ। ਇਹ ਭਾਰਤੀ ਟੀਮ ਕਾਫੀ ਮਜ਼ਬੂਤ ਹੈ। ਮੈਦਾਨ 'ਚ ਸਿਰਫ ਇਕ ਦਿਨ ਖਰਾਬ ਹੋਣ ਕਾਰਨ ਅਜਿਹਾ ਹੋਇਆ। ਟੀਮ ਪਹਿਲਾਂ ਵੀ ਅਜਿਹੀ ਸਥਿਤੀ 'ਚ ਰਹੀ ਹੈ ਤੇ ਅਸੀਂ ਦੋ ਸਾਲ ਪਹਿਲਾਂ 0-2 ਨਾਲ ਪਿਛੜਣ ਤੋਂ ਬਾਅਦ ਵਾਪਸੀ ਕੀਤੀ ਸੀ। ਮੇਰੀ ਸ਼ੁੱਭਕਾਮਨਾਵਾਂ। ਭਾਰਤੀ ਟੀਮ ਰਾਜਕੋਟ 'ਚ ਦੂਜਾ ਵਨ ਡੇ ਸ਼ੁੱਕਰਵਾਰ (17 ਜਨਵਰੀ) ਤੇ ਬੈਂਗਲੁਰੂ 'ਚ ਤੀਜਾ ਮੁਕਾਬਲਾ ਐਤਵਾਰ ਨੂੰ (19 ਜਨਵਰੀ) ਨੂੰ ਖੇਡੇਗੀ।


author

Gurdeep Singh

Content Editor

Related News