ਭਾਰਤੀ ਮਹਿਲਾ ਸ਼ਤਰੰਜ ਦਾ ਭਵਿੱਖ-ਦਿਵਿਆ ਤੇ ਵੰਤਿਕਾ
Sunday, Sep 06, 2020 - 12:05 AM (IST)
ਨਵੀਂ ਦਿੱਲੀ (ਨਿਕਲੇਸ਼ ਜੈਨ) – ਭਾਰਤੀ ਸ਼ਤਰੰਜ ਟੀਮ ਦੇ ਵਿਸ਼ਵ ਸ਼ਤਰੰਜ ਓਲੰਪਿਆਡ ਜਿੱਤਣ ਤੋਂ ਬਾਅਦ ਦੇਸ਼ ਭਰ ਤੋਂ ਇਸ ਟੀਮ ਵਿਚ ਸ਼ਾਮਲ ਹਰ ਖਿਡਾਰੀ ਨੂੰ ਜਾਨਣ ਦੀ ਲਲਾਸ ਵਧ ਗਈ ਹੈ ਤੇ 'ਜਗ ਬਾਣੀ' ਅੱਜ ਲੈ ਕੇ ਆਇਆ ਹੈ ਭਾਰਤੀ ਜੂਨੀਅਰ ਬਾਲਿਕਾ ਵਰਗ ਦੀਆਂ ਉਹ ਦੋ ਖਿਡਾਰਨਾਂ, ਜਿਨ੍ਹਾਂ ਨੇ ਭਾਰਤ ਨੂੰ ਸੋਨ ਤਮਗਾ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਅਸੀਂ ਗੱਲ ਕਰ ਰਹੇ ਹਾਂ ਨਾਗਪੁਰ ਵਿਚ ਰਹਿਣ ਵਾਲੀ 15 ਸਾਲਾ ਦਿਵਿਆ ਦੇਸ਼ਮੁਖ ਤੇ ਦਿੱਲੀ ਵਿਚ ਰਹਿਣ ਵਾਲੀ 17 ਸਾਲਾ ਵੰਤਿਕਾ ਅਗਰਵਾਲ ਦੀ, ਿਜਨ੍ਹਾਂ ਨੇ ਭਾਰਤੀ ਟੀਮ ਦੇ ਆਖਰੀ ਤੇ ਛੇਵੇਂ ਬੋਰਡ 'ਤੇ ਟੀਮ ਨੂੰ ਬਿਹਤਰੀਨ ਨਤੀਜੇ ਦਿਵਾ ਕੇ ਕਈ ਵੱਡੇ ਮੁਕਾਬਲੇ ਜਿਤਵਾਏ।
ਦਿਵਿਆ ਨੇ ਕਿਹਾ ਕਿ ਇਸ ਓਲੰਪਿਆਡ ਵਿਚ ਖੇਡਣਾ ਤੇ ਦੇਸ਼ ਦੀ ਪ੍ਰਤੀਨਿਧਤਾ ਕਰਨਾ ਮੇਰੇ ਲਈ ਅਨੋਖਾ ਤਜਰਬਾ ਰਿਹਾ । ਇਹ ਮੇਰਾ ਪਹਿਲਾ ਓਲੰਪਿਆਡ ਸੀ ਤੇ ਮੈਂ ਇਸ ਤੋਂ ਬਿਹਤਰ ਕੁਝ ਉਮੀਦ ਨਹੀਂ ਕਰ ਸਕਦੀ ਸੀ। ਮੇਰੇ ਮਾਤਾ-ਪਿਤਾ ਦੀ ਸਖਤ ਮਿਹਨਤ ਤੇ ਕਈ ਕੁਰਬਾਨੀਆਂ ਇਸਦੇ ਪਿੱਛੇ ਹਨ। ਆਨੰਦ ਤੇ ਹਰਿਕ੍ਰਿਸ਼ਣਾ ਸਰ, ਹੰਪੀ ਤੇ ਹਰਿਕਾ ਦੀਦੀ ਦੇ ਨਾਲ ਖੇਡਣਾ ਇਕ ਸੁਪਨਾ ਸੀ ਤੇ ਵਿਦਿਤ ਗੁਜਰਾਤੀ ਸਭ ਤੋਂ ਚੰਗਾ ਕਪਤਾਨ ਹੈ ਤੇ ਉਸ ਨੇ ਕਦੇ ਵੀ ਮੇਰੇ 'ਤੇ ਦਬਾਅ ਨਹੀਂ ਆਉਣ ਿਦੱਤਾ।
ਵੰਤਿਕਾ ਅਗਰਵਾਲ ਨੇ ਗਰੁੱਪ ਗੇੜ ਵਿਚ ਟੀਮ ਲਈ ਚਾਰ ਮੁਕਾਬਲੇ ਖੇਡੇ ਤੇ ਅਜੇਤੂ ਰਹਿੰਦੇ ਹੋਏ 3.5 ਅੰਕ ਬਣਾਏ ਅਰਥਾਤ 3 ਜਿੱਤਾਂ ਤੇ 1 ਡਰਾਅ। ਉਸ ਨੇ ਈਰਾਨ ਤੇ ਜਰਮਨੀ ਵਰਗੇ ਵੱਡੇ ਮੁਕਾਬਲਿਆਂ ਵਿਚ ਟੀਮ ਨੂੰ ਵੱਡੀ ਜਿੱਤ ਹਾਸਲ ਕਰਨ ਵਿਚ ਮਦਦ ਕੀਤੀ । ਸੈਮੀਫਾਈਨਲ ਵਿਚ ਪੋਲੈਂਡ ਵਿਰੁੱਧ ਉਸ ਨੇ ਜ਼ਰੂਰੀ ਮੈਚ ਡਰਾਅ ਕਰਵਾ ਕੇ ਟੀਮ ਦੀ ਿਜੱਤ ਪੱਕੀ ਕੀਤੀ।
ਵੰਤਿਕਾ ਨੇ ਕਿਹਾ, ''ਮੇਰੇ ਲਈ ਓਲੰਪਿਆਡ ਪਹਿਲੀ ਵਾਰ ਖੇਡਣਾ ਇਕ ਸ਼ਾਨਦਾਰ ਤਜਰਬਾ ਰਿਹਾ। ਸਾਰਿਆਂ ਨੇ ਸ਼ਾਨਦਾਰ ਖੇਡ ਪੇਸ਼ ਕੀਤੀ ਤੇ ਮੈਨੂੰ ਖੁਸ਼ੀ ਹੈ ਕਿ ਅਸੀਂ ਪਹਿਲੀ ਵਾਰ ਭਾਰਤ ਲਈ ਓਲੰਪਿਆਡ ਸੋਨ ਤਮਗਾ ਿਜੱਿਤਆ। ਕਪਤਾਨ ਵਿਦਿਤ ਤੇ ਉਪ ਕਪਤਾਨ ਸ਼੍ਰੀਨਾਥ ਨੇ ਨਾ ਸਿਰਫ ਮੈਨੂੰ ਉਤਸ਼ਿਹਤ ਕੀਤਾ ਸਗੋਂ ਤਿਆਰੀ ਵਿਚ ਵੀ ਮੇਰੀ ਮਦਦ ਕੀਤੀ। ਮੈਂ ਬਹੁਤ ਖੁਸ਼ ਹਾਂ।''