ਐਫ. ਟੀ. ਐਕਸ. ਕ੍ਰਿਪਟੋ ਕੱਪ : ਡੂਡਾ ਤੋਂ ਹਾਰਿਆ ਪ੍ਰਗਿਆਨੰਦਾ
Sunday, Aug 21, 2022 - 01:26 PM (IST)
ਮਿਆਮੀ, (ਭਾਸ਼ਾ)- ਭਾਰਤ ਦੇ ਨੌਜਵਾਨ ਗ੍ਰੈਂਡਮਾਸਟਰ ਆਰ ਪ੍ਰਗਿਆਨੰਦਾ ਐਤਵਾਰ ਨੂੰ ਇੱਥੇ ਚੈਂਪੀਅਨਜ਼ ਸ਼ਤਰੰਜ ਟੂਰ ਦੇ ਐਫ. ਟੀ. ਐਕਸ. ਕ੍ਰਿਪਟੋ ਕੱਪ ਦੇ ਛੇਵੇਂ ਗੇੜ ਵਿੱਚ ਪੋਲੈਂਡ ਦੇ ਜਾਨ ਕਰਿਜਸਟੋਫ ਡੂਡਾ ਤੋਂ ਟਾਈਬ੍ਰੇਕ ਵਿੱਚ ਹਾਰ ਗਏ। 17 ਸਾਲਾ ਪ੍ਰਗਿਆਨੰਦਾ ਦੀ ਟੂਰਨਾਮੈਂਟ ਵਿੱਚ ਇਹ ਦੂਜੀ ਹਾਰ ਹੈ। ਉਹ ਪਿਛਲੇ ਦੌਰ ਵਿੱਚ ਕਵਾਂਗ ਲਿਮ ਲੇ ਤੋਂ ਹਾਰ ਗਏ ਸਨ।
ਇਹ ਵੀ ਪੜ੍ਹੋ : ਸਹਿਵਾਗ ਦੇ ਇੰਟਰਨੈਸ਼ਨਲ ਸਕੂਲ 'ਚ 8 ਸਾਲ ਦੇ ਬੱਚੇ ਨਾਲ ਬਦਫੈਲੀ, ਮਾਮਲਾ ਦਰਜ
ਇਹ ਭਾਰਤੀ ਖਿਡਾਰੀ ਹਾਲਾਂਕਿ 13 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। ਵਿਸ਼ਵ ਦੇ ਨੰਬਰ ਇਕ ਖਿਡਾਰੀ ਮੈਗਨਸ ਕਾਰਲਸਨ 15 ਅੰਕਾਂ ਨਾਲ ਪਹਿਲੇ ਸਥਾਨ 'ਤੇ ਹਨ। ਡੂਡਾ ਨੇ ਪਹਿਲੀ ਬਾਜ਼ੀ ਜਿੱਤ ਕੇ ਸ਼ੁਰੂਆਤੀ ਬੜ੍ਹਤ ਹਾਸਲ ਕਰ ਲਈ। ਇਸ ਤੋਂ ਬਾਅਦ ਅਗਲੀਆਂ ਦੋ ਬਾਜ਼ੀਆਂ ਡਰਾਅ ਰਹੀਆਂ। ਪ੍ਰਗਿਆਨੰਦਾ ਨੇ ਚੌਥੀ ਬਾਜ਼ੀ ਜਿੱਤ ਕੇ ਮੈਚ ਬਰਾਬਰ ਕਰ ਦਿੱਤਾ ਪਰ ਪੋਲਿਸ਼ ਖਿਡਾਰੀ ਨੇ ਟਾਈ ਬ੍ਰੇਕ 'ਚ ਆਪਣਾ ਤਜਰਬਾ ਦਿਖਾਉਂਦੇ ਹੋਏ 4-2 ਨਾਲ ਜਿੱਤ ਦਰਜ ਕੀਤੀ।
ਇਹ ਵੀ ਪੜ੍ਹੋ : ਕ੍ਰਿਕਟ ਦੇ ਮੈਦਾਨ 'ਚ ਮੁੜ ਆਹਮੋ-ਸਾਹਮਣੇ ਹੋਣਗੇ ਭਾਰਤ-ਪਾਕਿ, ਜਾਣੋ ਕਦੋਂ ਤੇ ਕਿੱਥੇ ਹੋਵੇਗਾ ਮੁਕਾਬਲਾ
ਟੂਰਨਾਮੈਂਟ ਦੇ ਅੰਤਿਮ ਦੌਰ 'ਚ ਪ੍ਰਗਿਆਨੰਦਾ ਦਾ ਸਾਹਮਣਾ ਕਾਰਲਸਨ ਨਾਲ ਹੋਵੇਗਾ। ਕਾਰਲਸਨ ਨੇ ਟਾਈਬ੍ਰੇਕ ਵਿੱਚ ਅਲੀਰੇਜ਼ਾ ਫਿਰੋਜ਼ਾ ਨੂੰ 3.5-2.5 ਨਾਲ ਹਰਾਇਆ। ਹੋਰ ਮੁਕਾਬਲਿਆਂ ਵਿੱਚ ਲੀਮ ਲੇ ਨੇ ਅਨੀਸ਼ ਗਿਰੀ ਨੂੰ 2.5-1.5 ਨਾਲ ਹਰਾਇਆ ਜਦਕਿ ਲੇਵੋਨ ਆਰੋਨੀਅਨ ਨੇ ਹੈਂਸ ਨੀਮਨ ਨੂੰ ਇਸੇ ਫਰਕ ਨਾਲ ਹਰਾਇਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।