ਫਰਾਂਸੀਸੀ ਫੁੱਟਬਾਲ ਲੀਗ : PSG ਜਿੱਤਿਆ, ਲਿਲੀ ਨੇ ਖੇਡਿਆ ਡਰਾਅ

Monday, May 17, 2021 - 08:59 PM (IST)

ਫਰਾਂਸੀਸੀ ਫੁੱਟਬਾਲ ਲੀਗ : PSG ਜਿੱਤਿਆ, ਲਿਲੀ ਨੇ ਖੇਡਿਆ ਡਰਾਅ

ਪੈਰਿਸ– ਪੈਰਿਸ ਸੇਂਟ ਜਰਮਨ (ਪੀ. ਐੱਸ. ਜੀ.) ਨੇ ਰੀਮਸ ਨੂੰ 4-0 ਨਾਲ ਕਰਾਰੀ ਹਾਰ ਦੇ ਕੇ ਫਰਾਂਸੀਸੀ ਫੁੱਟਬਾਲ ਲੀਗ 'ਚ ਖਿਤਾਬੀ ਦੌੜ ਨੂੰ ਆਖਰੀ ਦਿਨ ਤਕ ਖਿੱਚ ਦਿੱਤਾ ਕਿਉਂਕਿ ਲਿਲੀ ਨੇ ਸੇਂਟ ਏਟਿਨੀ ਦੇ ਨਾਲ ਗੋਲ ਰਹਿਤ ਡਰਾਅ ਖੇਡ ਕੇ ਅੰਕ ਵੰਡੇ। ਲਿਲੀ ਦੇ 37 ਮੈਚਾਂ ਵਿਚ 80 ਅੰਕ ਹਨ ਜਦਕਿ ਪੀ. ਐੱਸ. ਜੀ. ਦੇ 79 ਅੰਕ ਹੋ ਗਏ ਹਨ। ਪੀ. ਐੱਸ. ਜੀ. ਦਾ ਸਾਹਮਣਾ ਹੁਣ ਬ੍ਰੇਸਟ ਨਾਲ ਜਦਕਿ ਲਿਲੀ ਦਾ ਏਂਜਰਸ ਨਾਲ ਹੋਵੇਗਾ।

ਇਹ ਖ਼ਬਰ ਪੜ੍ਹੋ- ਬਾਰਸੀਲੋਨਾ ਨੇ ਚੇਲਸੀ ਨੂੰ 4-0 ਨਾਲ ਹਰਾ ਕੇ ਪਹਿਲੀ ਵਾਰ WCL ਖਿਤਾਬ ਜਿੱਤਿਆ

PunjabKesari
ਰੀਮਸ ਦੇ ਡਿਫੈਂਡਰ ਯੂਨਿਸ ਅਬਦੁਲਹਾਮਿਦ ਨੂੰ 11ਵੇਂ ਮਿੰਟ ਵਿਚ ਬਾਹਰ ਭੇਜੇ ਜਾਣ ਦਾ ਪੀ. ਐੱਸ. ਜੀ. ਤੋਂ ਪੂਰਾ ਫਾਇਦਾ ਚੁੱਕਿਆ। ਉਸ ਨੂੰ ਪੈਨਲਟੀ ਮਿਲੀ, ਜਿਸ ਨੂੰ ਨੇਮਾਰ ਨੇ ਗੋਲ ਵਿਚ ਬਦਲਿਆ। ਕਾਇਲ ਐਮਬਾਪੇ ਨੇ 24ਵੇਂ ਮਿੰਟ ਵਿਚ ਬੜ੍ਹਤ ਦੁੱਗਣੀ ਕਰ ਦਿੱਤੀ ਜਦਕਿ ਮਾਰਕਿਨਹੋਸ ਤੇ ਮੋਇਜ ਕੀਨ ਨੇ ਦੂਜੇ ਹਾਫ ਵਿਚ ਗੋਲ ਕੀਤੇ।

ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਵਿਰੁੱਧ ਟੈਸਟ ਸੀਰੀਜ਼ ’ਚੋਂ ਬਾਹਰ ਹੋਇਆ ਆਰਚਰ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News