ਸ਼੍ਰੀਲੰਕਾ ਦਾ ਸਾਬਕਾ ਕ੍ਰਿਕਟਰ ਦਮਮਿਕਾ ਰਣਤੁੰਗਾ ਗ੍ਰਿਫਤਾਰ
Tuesday, Dec 16, 2025 - 10:33 AM (IST)
ਕੋਲੰਬੋ- ਸ਼੍ਰੀਲੰਕਾ ਦੇ ਸਾਬਕਾ ਟੈਸਟ ਕ੍ਰਿਕਟਰ ਤੇ ਵਿਸ਼ਵ ਕੱਪ ਜੇਤੂ ਕਪਤਾਨ ਅਰਜੁਨ ਰਣਤੁੰਗਾ ਦੇ ਵੱਡੇ ਭਰਾ ਦਮਮਿਕਾ ਨੂੰ ਦੇਸ਼ ਦੇ ਭ੍ਰਿਸ਼ਟਾਚਾਰ ਰੋਕੂ ਕਮਿਸ਼ਨ ਨੇ ਗ੍ਰਿਫਤਾਰ ਕੀਤਾ ਸੀ ਪਰ ਸੋਮਵਾਰ ਨੂੰ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਭ੍ਰਿਸ਼ਟਾਚਾਰ ਜਾਂਚ ਕਮਿਸ਼ਨ (ਸੀ. ਆਈ. ਏ. ਬੀ. ਓ. ਸੀ.) ਨੇ ਦੱਸਿਆ ਕਿ 63 ਸਾਲਾ ਦਮਮਿਕਾ ਨੂੰ 2017 ਵਿਚ ਸਰਕਾਰੀ ਸੰਸਥਾ ਸੀਲੋਨ ਪੈਟ੍ਰੋਲੀਅਮ ਕਾਰਪੋਰੇਸ਼ਨ (ਸੀ. ਪੀ. ਸੀ.) ਵੱਲੋਂ ਕੱਚੇ ਤੇਲ ਦੀ ਖਰੀਦ ਵਿਚ ਗਲਤ ਟੈਂਡਰ ਪ੍ਰਕਿਰਿਆ ਲਈ ਗ੍ਰਿਫਤਾਰ ਕੀਤਾ ਗਿਆ ਸੀ। ਉਹ ਉਸ ਸਮੇਂ ਇਸਦਾ ਮੁਖੀ ਸੀ। ਸੀ.ਆਈ. ਏ. ਬੀ. ਓ. ਸੀ. ਨੇ ਕਿਹਾ ਕਿ ਦਮਮਿਕਾ ਨੇ ਗੈਰ-ਜ਼ਰੂਰੀ ਪ੍ਰਭਾਵ ਦੇ ਕਾਰਨ ਸੀ. ਪੀ. ਸੀ. ਨੂੰ 80 ਕਰੋੜ ਸ਼੍ਰੀਲੰਕਾਈ ਰੁਪਏ ਦਾ ਨੁਕਸਾਨ ਹੋਇਆ ਸੀ।
