ਜੈਸੂਰਿਆ ਸ਼੍ਰੀਲੰਕਾਈ ਟੀ-20 ਟੀਮ ਦਾ ਮੁੱਖ ਕੋਚ ਅਹੁਦਾ ਛੱਡੇਗਾ

Monday, Mar 02, 2026 - 11:54 AM (IST)

ਜੈਸੂਰਿਆ ਸ਼੍ਰੀਲੰਕਾਈ ਟੀ-20 ਟੀਮ ਦਾ ਮੁੱਖ ਕੋਚ ਅਹੁਦਾ ਛੱਡੇਗਾ

ਕੋਲੰਬੋ– ਸਨਥ ਜੈਸੂਰਿਆ ਨੇ ਟੀ-20 ਵਿਸ਼ਵ ਕੱਪ ’ਚ ਸ਼੍ਰੀਲੰਕਾ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਟੀਮ ਦੇ ਮੁੱਖ ਕੋਚ ਦਾ ਅਹੁਦਾ ਛੱਡਣ ਦਾ ਫੈਸਲਾ ਕੀਤਾ ਹੈ। ਸਾਂਝਾ ਮੇਜ਼ਬਾਨ ਸ਼੍ਰੀਲੰਕਾ ਸੁਪਰ-8 ’ਚ ਆਪਣੇ ਸਾਰੇ ਮੈਚ ਹਾਰ ਗਿਆ। ਗਰੁੱਪ ਪੜਾਅ ’ਚ ਟੀਮ ਨੂੰ ਜ਼ਿੰਬਾਬਵੇ ਹੱਥੋਂ ਹਾਰ ਮਿਲੀ ਜਦਕਿ ਉਸ ਨੇ ਆਸਟ੍ਰੇਲੀਆ ਅਤੇ ਕਮਜ਼ੋਰ ਮੰਨੇ ਜਾਣ ਵਾਲੇ ਓਮਾਨ ਤੇ ਆਇਰਲੈਂਡ ਵਿਰੁੱਧ ਜਿੱਤ ਦਰਜ ਕੀਤੀ ਸੀ।

ਸ਼ਨੀਵਾਰ ਨੂੰ ਪਾਕਿਸਤਾਨ ਵਿਰੁੱਧ ਸ਼੍ਰੀਲੰਕਾ ਦੀ ਹਾਰ ਤੋਂ ਬਾਅਦ ਜੈਸੂਰਿਆ ਨੇ ਕਿਹਾ, ‘‘ਮੇਰਾ ਕਰਾਰ ਜੂਨ ’ਚ ਖਤਮ ਹੋ ਰਿਹਾ ਹੈ ਪਰ ਮੈਂ ਉਸ ਤੋਂ ਪਹਿਲਾਂ ਚਲਾ ਜਾਵਾਂਗਾ। ਅਹੁਦਾ ਛੱਡਣ ਦੇ ਆਪਣੇ ਫੈਸਲੇ ਨੂੰ ਲੈ ਕੇ ਮੈਂ ਸ਼੍ਰੀਲੰਕਾ ਕ੍ਰਿਕਟ ਨਾਲ ਗੱਲ ਕਰਾਂਗਾ।’’

ਵਨ ਡੇ ਵਿਸ਼ਵ ਕੱਪ 1996 ’ਚ ਸ਼੍ਰੀਲੰਕਾ ਦੀ ਖਿਤਾਬੀ ਜਿੱਤ ਦੌਰਾਨ ਟੂਰਨਾਮੈਂਟ ਦੇ ਸਰਵੋਤਮ ਖਿਡਾਰੀ ਰਹੇ ਜੈਸੂਰਿਆ ਨੇ ਕਿਹਾ, ‘‘ਸਾਨੂੰ ਬਿਹਤਰ ਕਰਨਾ ਚਾਹੀਦਾ ਸੀ, ਮੈਨੂੰ ਦੁੱਖ ਹੈ ਅਤੇ ਮੈਂ ਪ੍ਰਸ਼ੰਸਕਾਂ ਤੋਂ ਮੁਆਫੀ ਮੰਗਦਾ ਹਾਂ।'’’


author

Tarsem Singh

Content Editor

Related News