ਟੀ-20 ਕੋਚ ਬਣੇ ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਸਮਿਥ

08/23/2017 11:42:39 AM

ਜੋਹਾਨਿਸਬਰਗ— ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਅਤੇ ਬੱਲੇਬਾਜ਼ ਗ੍ਰੀਮ ਸਮਿਥ ਇਸ ਸਾਲ ਨਵੰਬਰ 'ਚ ਹੋਣ ਵਾਲੀ ਪਹਿਲੀ ਟੀ 20 ਗਲੋਬਲ ਲੀਗ 'ਚ ਕੋਚ ਦੇ ਰੂਪ 'ਚ ਨਜ਼ਰ ਆਉਣਗੇ।

ਸਮਿਥ ਨੂੰ ਬੇਨੋਨੀ ਜਾਲਮੀ ਦਾ ਕੋਚ ਬਣਾਇਆ ਗਿਆ ਹੈ ਜੋ ਟੂਰਨਾਮੈਂਟ 'ਚ ਹਿੱਸਾ ਲੈ ਰਹੀਆਂ ਅੱਠ ਟੀਮਾਂ 'ਚੋਂ ਇਕ ਹੈ। ਤਿੰਨ ਸਾਲ ਪਹਿਲਾਂ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਵਾਲੇ ਸਮਿਥ ਦਾ ਇਹ ਪਹਿਲਾ ਕੋਚਿੰਗ ਅਨੁਭਵ ਹੋਵੇਗਾ। ਦੱਖਣੀ ਅਫਰੀਦਾ ਦੇ ਲਈ ਸਮਿਥ ਨੇ 117 ਟੈਸਟ, 197 ਵਨਡੇ ਅਤੇ 33 ਟੀ 20 ਮੈਚ ਖੇਡੇ ਹਨ।


Related News