ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ BCCI ਪ੍ਰਧਾਨ ਦੇ ਰੂਪ 'ਚ ਸੰਭਾਲਿਆ ਅਹੁਦਾ

10/23/2019 11:41:42 AM

ਜਲੰਧਰ : ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਸਫਲ ਕਪਤਾਨਾਂ ਵਿਚ ਇਕ ਸੌਰਵ ਗਾਂਗੁਲੀ ਸਾਲਾਨਾ ਆਮ ਬੈਠਕ ਤੋਂ ਬਾਅਦ ਬੀ. ਸੀ. ਸੀ. ਆਈ. ਦੇ 39ਵੇਂ ਪ੍ਰਧਾਨ ਚੁਣੇ ਗਏ ਹਨ। ਇਸ ਦੇ ਨਾਲ ਹੀ ਸੁਪਰੀਮ ਕੋਰਟ ਵੱਲੋਂ ਨਿਯੁਕਤ ਕੀਤੀ ਗਈ ਅਧਿਕਾਰੀਆਂ ਦੀ ਕਮੇਟੀ (ਸੀ. ਓ. ਏ.) ਦੇ 33 ਮਹੀਨੇ ਦਾ ਕਾਰਜਕਾਲ ਖਤਮ ਹੋ ਗਿਆ ਹੈ। ਗਾਂਗੁਲੀ ਦੀ ਬੀ. ਸੀ. ਸੀ. ਆਈ. ਦੇ ਪ੍ਰਧਾਨ ਅਹੁਦੇ ਲਈ ਚੋਣ ਸਰਬਸੰਮਤੀ ਨਾਲ ਹੋਈ ਹੈ। ਇਸ ਤੋਂ ਇਲਾਵਾ ਬੋਰਡ ਦੇ ਹੋਰ ਮੈਂਬਰ ਵੀ ਆਪਣੀ-ਆਪਣੀ ਜ਼ਿੰਮੇਵਾਰੀ ਸੰਭਾਲਣਗੇ। ਇਨ੍ਹਾਂ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁੱਤਰ ਜੈ ਸ਼ਾਹ (ਸਕੱਤਰ), ਉੱਤਰਾਖੰਡ ਦੇ ਮਹਿਮ ਵਰਮਾ (ਉਪ ਪ੍ਰਧਾਨ), ਬੀ. ਸੀ. ਸੀ. ਆਈ. ਦੇ ਸਾਬਕਾ ਪ੍ਰਧਾਨ ਅਤੇ ਕੇਂਦਰੀ ਵਿਤ ਸੂਬਾ ਮੰਤਰੀ ਅਨੁਰਾਗ ਠਾਕੁਰ ਦੇ ਛੋਟੇ ਭਰਾ ਅਰੁਣ ਧੂਮਲ (ਖਜਾਨਚੀ) ਅਤੇ ਜਯੇਸ਼ ਜਾਰਜ (ਸਾਂਝੇ ਸਕੱਤਰ) ਹੋਣਗੇ।

 

PunjabKesari

10 ਮਹੀਨੇ ਤਕ ਰਹਿਣਗੇ ਪ੍ਰਧਾਨ
ਗਾਂਗੁਲੀ ਸਿਰਫ 10 ਮਹੀਨੇ ਹੀ ਬੋਰਡ ਦੇ ਪ੍ਰਧਾਨ ਰਹਿਣਗੇ ਅਤੇ ਅਗਲੇ ਸਾਲ ਜੁਲਾਈ ਵਿਚ ਉਸ ਦਾ ਕਾਰਜਕਾਲ ਖਤਮ ਹੋ ਜਾਵੇਗਾ। ਨਵੇਂ ਨਿਯਮਾਂ ਮੁਤਾਬਕ ਕੋਈ ਵੀ ਮੈਂਬਰ ਲਗਾਤਾਰ 6 ਸਾਲ ਤਕ ਹੀ ਬੋਰਡ ਦੇ ਕਿਸੇ ਅਹੁਦੇ 'ਤੇ ਰਹਿ ਸਕਦਾ ਹੈ। ਗਾਂਗੁਲੀ 5 ਸਾਲ 2 ਮਹੀਨਿਆਂ ਤੋਂ ਬੰਗਾਲ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਰਹੇ ਇਸ ਲਈ ਉਸਦਾ ਬੀ. ਸੀ. ਸੀ. ਆਈ. ਪ੍ਰਧਾਨ ਦੇ ਤੌਰ 'ਤੇ ਕਾਰਜਕਾਲ ਸਿਰਫ 10 ਮਹੀਨੇ ਹੀ ਰਹੇਗਾ।

400 ਤੋਂ ਵੱਧ ਕੌਮਾਂਤਰੀ ਮੈਚ ਖੇਡਣ ਵਾਲੇ ਪਹਿਲੇ ਪ੍ਰਧਾਨ
PunjabKesari
ਗਾਂਗੁਲੀ ਬੀ. ਸੀ. ਸੀ. ਆਈ. ਦੇ ਪਹਿਲੇ ਪ੍ਰਧਾਨ ਹੋਣਗੇ ਜਿਸ ਦੇ ਕੋਲ 400 ਤੋਂ ਵੱਧ ਕੌਮਾਂਤਰੀ ਮੈਚਾਂ ਦਾ ਤਜ਼ਰਬਾ ਹੋਵੇਗਾ। ਉਸ ਨੇ 424 ਮੈਚ ਖੇਡੇ ਹਨ। ਉਸ ਤੋਂ ਪਹਿਲਾਂ 1954 ਤੋਂ 1956 ਤਕ 3 ਟੈਸਟ ਖੇਡਣ ਵਾਲੇ ਮਹਾਰਾਜਾ ਆਫ ਵਿਜੇਨਗਰਮ ਹੀ ਪੂਰਾ ਸਮਾਂ ਪ੍ਰਧਾਨ ਰਹੇ ਸੀ। ਹਾਲਾਂਕਿ 233 ਕੌਮਾਂਤਰੀ ਮੈਚ ਖੇਡਣ ਵਾਲੇ ਸੁਨੀਲ ਗਾਵਸਕਰ ਅਤੇ 34 ਮੈਚ ਖੇਡਣ ਵਾਲੇ ਸ਼ਿਵਲਾਲ ਯਾਦਵ ਨੇ ਵੀ ਬੋਰਡ ਦੀ ਅਗਵਾਈ ਕੀਤੀ ਪਰ ਦੋਵੇਂ 2014 ਵਿਚ ਕੁਝ ਸਮੇਂ ਲਈ ਹੀ ਪ੍ਰਧਾਨ ਬਣੇ ਸੀ।


Related News