ਖਿਡਾਰੀ ਪਤੀ ਦੇ ਅਫੇਅਰ ਤੋਂ ਤੰਗ ਆਈ ਪਤਨੀ ਨੇ ਕਤਲ ਲਈ ਦਿੱਤੀ 9.30 ਕਰੋੜ ਦੀ ਸੁਪਾਰੀ, ਇੰਝ ਬਚੀ ਜਾਨ

Friday, Oct 02, 2020 - 01:31 PM (IST)

ਖਿਡਾਰੀ ਪਤੀ ਦੇ ਅਫੇਅਰ ਤੋਂ ਤੰਗ ਆਈ ਪਤਨੀ ਨੇ ਕਤਲ ਲਈ ਦਿੱਤੀ 9.30 ਕਰੋੜ ਦੀ ਸੁਪਾਰੀ, ਇੰਝ ਬਚੀ ਜਾਨ

ਨਵੀਂ ਦਿੱਲੀ: ਤੁਰਕੀ ਦੇ ਸਾਬਕਾ ਫੁੱਟਬਾਲਰ ਐਮਰੇ ਆਸਿਕ ਦਾ ਕਥਿਤ ਅਫੇਅਰ ਨੂੰ ਲੈ ਕੇ ਪਤਨੀ ਯਗਮੂਰ ਨਾਲ ਝਗੜਾ ਚੱਲ ਰਿਹਾ ਹੈ। ਆਸਿਕ ਦੀ ਪਤਨੀ 'ਤੇ ਦੋਸ਼ ਲੱਗਾ ਹੈ ਕਿ ਉਸ ਨੇ ਆਪਣੇ ਪਤੀ ਦੇ ਅਫੇਅਰ ਤੋਂ ਤੰਗ ਆ ਕੇ ਉਸ ਮਾਰਨ ਦੀ ਤੱਕ ਦੇ ਸੁਪਾਰੀ ਦੇ ਦਿੱਤੀ।  

ਇਹ ਵੀ ਪੜ੍ਹੋ : ਦਰਿੰਦਗੀ ਦੀਆਂ ਹੱਦਾਂ ਪਾਰ: ਘਰ 'ਚ ਦਾਖ਼ਲ ਹੋ ਹਵਸ ਦੇ ਭੇੜੀਏ ਨੇ 8 ਸਾਲ ਦੀ ਮਾਸੂਮ ਨਾਲ ਕੀਤਾ ਜਬਰ-ਜ਼ਿਨਾਹ
PunjabKesari
ਤੁਰਕੀ ਦੇ ਅਖ਼ਬਾਰ ਮੁਤਾਬਕ ਯਗਮੂਰ ਆਪਣੇ ਪਤੀ ਆਸਿਕ ਦੇ ਕਤਲ ਲਈ ਇਕ ਕਾਨਟ੍ਰੈਕਟ ਕਿੱਲਰ ਕੋਲ ਪਹੁੰਚ ਕੀਤੀ ਅਤੇ ਉਸ ਨੂੰ 9.30 ਕਰੋੜ ਰੁਪਏ ਦੀ ਸੁਪਾਰੀ ਦਿੱਤੀ। ਯਗਮੂਰ ਨੇ ਸੁਪਾਰੀ ਕਿੱਲਰ ਨੂੰ ਹਥਿਆਰ ਮੁਹੱਈਆ ਕਰਵਾਏ ਅਤੇ ਲਾਸ਼ ਨੂੰ ਟਿਕਾਣੇ ਲਗਾਉਣ 'ਚ ਉਸਦੀ ਮਦਦ ਕਰਨ ਦਾ ਵਾਅਦਾ ਵੀ ਕੀਤਾ। ਹਾਲਾਂਕਿ ਆਸਿਕ ਦੀ ਚੰਗੀ ਕਿਸਮਤ ਸੀ ਅਤੇ ਉਹ ਬਚ ਗਿਆ।

ਇਹ ਵੀ ਪੜ੍ਹੋ : ਪੰਜਾਬ 'ਚ ਐਤਵਾਰ ਦੇ ਕਰਫਿਊ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ
PunjabKesari
ਤੁਰਕੀ ਅਖ਼ਬਾਰ ਮੁਤਾਬਕ ਸੁਪਾਰੀ ਕਿੱਲਰ ਦਾ ਇਸ ਕਤਲ ਨੂੰ ਅੰਜਾਮ ਦੇਣ ਤੋਂ ਪਹਿਲਾਂ ਮਨ ਬਦਲ ਗਿਆ ਅਤੇ ਉਸਨੇ ਆਸਿਕ ਨੂੰ ਉਸਦੀ ਪਤਨੀ ਦੀ ਸਾਜਿਸ਼ ਬਾਰੇ ਦੱਸਿਆ। ਖ਼ੁਲਾਸੇ ਤੋਂ ਬਾਅਦ ਆਸੀਕ ਦੀ ਪਤਨੀ ਯਗਮੂਰ ਅਤੇ ਸੁਪਾਰੀ ਕਿੱਲਰ ਸੁੰਗੜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਹੁਣ ਉਨ੍ਹਾਂ ਉਤੇ ਕਤਲ ਦੀ ਸਾਜ਼ਿਸ਼ ਕੇਸ ਦਾ ਚਲੇਗਾ।

ਇਹ ਵੀ ਪੜ੍ਹੋ : ਹਰੀਸ਼ ਰਾਵਤ ਦੇ ਸਿੱਧੂ ਵੱਲ ਝੁਕਾਅ ਸਬੰਧੀ ਕੈਪਟਨ ਖੇਮੇ 'ਚ ਹਲਚਲ!

PunjabKesariਦੱਸ ਦੇਈਏ ਕਿ ਅਸੀਕ ਅਤੇ ਯਗਮੂਰ ਦਾ ਵਿਆਹ 8 ਸਾਲ ਪਹਿਲਾਂ 2012 'ਚ ਹੋਇਆ ਸੀ। ਉਨ੍ਹਾਂ ਦੋਹਾਂ ਦੇ ਤਿੰਨ ਬੱਚੇ ਹਨ। ਆਸਿਕ ਨੇ ਤੁਰਕੀ ਲਈ 34 ਅੰਤਰਰਾਸ਼ਟਰੀ ਮੈਚ ਖੇਡੇ ਹਨ।

PunjabKesari


author

Baljeet Kaur

Content Editor

Related News