ਸਾਬਕਾ ਸ਼ਤਰੰਜ ਖਿਡਾਰੀ ਯੂਰੀ ਅਵੇਰਬਖ ਨੇ 100ਵਾਂ ਜਨਮ ਦਿਨ ਮਨਾਇਆ
Thursday, Feb 10, 2022 - 03:30 AM (IST)
ਮਾਸਕੋ (ਨਿਕਲੇਸ਼ ਜੈਨ)- ਵਿਸ਼ਵ ਦੇ ਸਭ ਤੋਂ ਉਮਰਦਰਾਜ ਸ਼ਤਰੰਜ ਗ੍ਰੈਂਡ ਮਾਸਟਰ ਯੂਰੀ ਅਵੇਰਬਖ ਨੇ ਆਪਣਾ 100ਵਾਂ ਜਨਮ ਦਿਨ ਮਨਾਇਆ। ਵਿਸ਼ਵ ਸ਼ਤਰੰਜ ਸੰਘ ਨੇ ਉਨ੍ਹਾਂ ਨੂੰ ਸ਼ੁਭਕਾਮਨਾ ਦਿੰਦੇ ਹੋਏ ਉਨ੍ਹਾਂ ਦੇ ਸ਼ਤਰੰਜ ਨੂੰ ਦਿੱਤੇ ਯੋਗਦਾਨ ਲਈ ਯਾਦ ਕੀਤਾ। ਯੂਰੀ ਅਵੇਰਬਖ ਦਾ ਜਨਮ ਰੂਸ ਦੇ ਕਾਲੂਗਾ ਵਿਚ 8 ਫਰਵਰੀ 1922 ਨੂੰ ਹੋਇਆ ਸੀ। ਸ਼ਤਰੰਜ ਵਿਚ ਉਨ੍ਹਾਂ ਨੂੰ ਵਿਸ਼ਵ ਚੈਂਪੀਅਨ ਮੈਕਸ ਐਵੁਏ ਨੂੰ 1953 ਦੇ 2 ਲਗਾਤਾਰ ਮੁਕਾਬਲਿਆਂ ਵਿਚ ਹਰਾਉਣ ਲਈ ਵੀ ਜਾਣਿਆ ਜਾਂਦਾ ਹੈ।
ਇਹ ਖ਼ਬਰ ਪੜ੍ਹੋ- CBSE ਬੋਰਡ ਨੇ 10ਵੀਂ-12ਵੀਂ ਦੇ ਲਈ ਸੈਕੰਡ ਟਰਮ ਦੀ ਪ੍ਰੀਖਿਆਵਾਂ ਦਾ ਕੀਤਾ ਐਲਾਨ
ਇਸ ਤੋਂ ਇਲਾਵਾ ਉਨ੍ਹਾਂ ਦੀ ਸ਼ਤਰੰਜ ’ਤੇ ਲਿਖੀਆਂ ਕਿਤਾਬਾਂ ਪੂਰੀ ਦੁਨੀਆ ਵਿਚ ਪੜ੍ਹੀਆਂ ਜਾਂਦੀ ਹਨ, ਖਾਸ ਤੌਰ ਉੱਤੇ ਐਂਡਗੇਮ ਵਿਚ ਉਨ੍ਹਾਂ ਦੀ ਮੁਹਾਰਤ ਕਾਬਿਲ-ਏ-ਤਰੀਫ ਰਹੀ ਹੈ। ਯੂਰੀ 86 ਸਾਲ ਦੀ ਉਮਰ ਤੱਕ ਕਲਾਸੀਕਲ ਸ਼ਤਰੰਜ ਖੇਡਦੇ ਰਹੇ ਅਤੇ ਆਖਰੀ ਮੈਚ ਉਨ੍ਹਾਂ ਨੇ 2008 ਵਿਚ ਖੇਡਿਆ ਸੀ। ਉਹ ਹੁਣ ਵੀ ਕਦੇ-ਕਦੇ ਨੌਜਵਾਨ ਖਿਡਾਰੀਆਂ ਨੂੰ ਸਲਾਹ ਦਿੰਦੇ ਨਜ਼ਰ ਆਉਂਦੇ ਹਨ। ਯੂਰੀ ਸੋਵੀਅਤ ਯੂਨੀਅਨ ਸ਼ਤਰੰਜ ਜੇਤੂ ਹੋਣ ਦੇ ਨਾਲ-ਨਾਲ ਵਿਸ਼ਵ ਸ਼ਤਰੰਜ ਸੰਘ ਵਿਚ ਕਈ ਅਹੁਦਿਆਂ ’ਤੇ ਰਹੇ।
ਇਹ ਖ਼ਬਰ ਪੜ੍ਹੋ- ਜੁੜਵਾ ਬੱਚਿਆਂ ਦੀ ਮਾਂ ਬਣੀ ਦੀਪਿਕਾ, 4 ਸਾਲ ਬਾਅਦ ਸਕੁਐਸ਼ ਕੋਰਟ 'ਤੇ ਕਰੇਗੀ ਵਾਪਸੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।