ਗਰਮੀ ਕਾਰਨ ਐੱਫ. ਆਈ. ਐੱਚ. ਸੀਰੀਜ਼ ਫਾਈਨਲਸ ਦੇ ਮੈਚ ਦਾ ਸਮਾਂ ਬਦਲਿਆ
Wednesday, Jun 12, 2019 - 07:16 PM (IST)
ਭੁਵਨੇਸ਼ਵਰ— ਸਖਤ ਧੁੱਪ ਅਤੇ ਗਰਮੀ ਕਾਰਨ ਐੱਫ. ਆਈ. ਐੱਚ. ਸੀਰੀਜ਼ ਫਾਈਨਲਸ ਹਾਕੀ ਟੂਰਨਾਮੈਂਟ ਵਿਚ ਸ਼ੁੱਕਰਵਾਰ ਦੀ ਸਵੇਰੇ ਹੋਣ ਵਾਲੇ ਮੈਚ ਦੇ ਪ੍ਰੋਗਰਾਮ ਵਿਚ ਬਦਲਾਅ ਕੀਤਾ ਗਿਆ ਹੈ। ਹੁਣ ਇਹ ਮੈਚ ਨਿਰਧਾਰਤ ਸਮੇਂ ਤੋਂ 45 ਮਿੰਟ ਪਹਿਲਾਂ ਸ਼ੁਰੂ ਹੋਵੇਗਾ। ਅੰਤਰਰਾਸ਼ਟਰੀ ਹਾਕੀ ਮਹਾਂਸੰਘ (ਐੱਫ. ਆਈ. ਐੱਚ.) ਨੇ ਸੂਚਿਤ ਕੀਤਾ ਕਿ ਸ਼ੁਕਰਵਾਰ ਦੀ ਸਵੇਰੇ 5ਵੇਂ ਸਥਾਨ ਲਈ ਹੋਣ ਵਾਲਾ ਕਲਾਸੀਫੀਕੇਸ਼ਨ ਮੈਚ ਸਵੇਰੇ 8 ਵਜ ਕੇ 45 ਮਿੰਟ ਦੀ ਬਜਾਏ 8 ਵਜੇ ਸ਼ੁਰੂ ਹੋਵੇਗਾ।
ਭੁਵਨੇਸ਼ਵਰ ਵਿਚ ਤਾਪਮਾਨ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਹੁਮਸ ਦਾ ਪੱਧਰ 50 ਫੀਸਦੀ ਤੱਕ ਵਧ ਗਿਆ ਹੈ। ਇਸ ਤਰ੍ਹਾਂ ਮੈਕਸਿਕੋ ਅਤੇ ਉਜਬੇਕੀਸਤਾਨ ਵਿਚਾਲੇ 7ਵੇਂ ਅਤੇ 8ਵੇਂ ਸਥਾਨ ਦੇ ਮੈਚ ਦੌਰਾਨ ਹਰ ਕੁਆਰਟਰ ਤੋਂ ਬਾਅਦ ਆਰਾਮ ਲਈ ਵਧ ਸਮਾਂ ਦਿੱਤਾ ਗਿਆ।