FIH ਨੇ ਵਿਸ਼ਵ ਕੱਪ 2023 ਲਈ ਡਰਾਅ ਦਾ ਕੀਤਾ ਐਲਾਨ, ਪੂਲ-ਡੀ ''ਚ ਪਹੁੰਚਿਆ ਭਾਰਤ

Thursday, Sep 08, 2022 - 04:54 PM (IST)

FIH ਨੇ ਵਿਸ਼ਵ ਕੱਪ 2023 ਲਈ ਡਰਾਅ ਦਾ ਕੀਤਾ ਐਲਾਨ, ਪੂਲ-ਡੀ ''ਚ ਪਹੁੰਚਿਆ ਭਾਰਤ

ਭੁਵਨੇਸ਼ਵਰ: ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (ਐਫ. ਆਈ. ਐਚ.) ਨੇ ਵੀਰਵਾਰ ਨੂੰ ਓਡੀਸ਼ਾ ਵਿੱਚ ਹੋਣ ਵਾਲੇ ਹਾਕੀ ਪੁਰਸ਼ ਵਿਸ਼ਵ ਕੱਪ 2023 ਲਈ ਡਰਾਅ ਦਾ ਐਲਾਨ ਕੀਤਾ। FIH ਨੇ ਭਾਰਤ ਨੂੰ ਇੰਗਲੈਂਡ, ਸਪੇਨ ਅਤੇ ਵੇਲਜ਼ ਦੇ ਨਾਲ ਪੂਲ-ਡੀ ਵਿੱਚ ਰੱਖਿਆ ਹੈ। ਮੌਜੂਦਾ ਚੈਂਪੀਅਨ ਬੈਲਜੀਅਮ ਨੂੰ ਜਰਮਨੀ, ਕੋਰੀਆ ਅਤੇ ਜਾਪਾਨ ਦੇ ਨਾਲ ਪੂਲ-ਬੀ ਵਿੱਚ ਰੱਖਿਆ ਗਿਆ ਹੈ।

ਇਸ ਤੋਂ ਇਲਾਵਾ ਪੂਲ-ਏ ਵਿੱਚ ਆਸਟਰੇਲੀਆ, ਅਰਜਨਟੀਨਾ, ਫਰਾਂਸ ਅਤੇ ਦੱਖਣੀ ਅਫਰੀਕਾ ਸ਼ਾਮਲ ਹਨ, ਜਦਕਿ ਪੂਲ-ਸੀ ਵਿੱਚ ਨੀਦਰਲੈਂਡ, ਨਿਊਜ਼ੀਲੈਂਡ, ਮਲੇਸ਼ੀਆ ਅਤੇ ਚਿਲੀ ਸ਼ਾਮਲ ਹਨ। FIH ਪੁਰਸ਼ ਹਾਕੀ ਵਿਸ਼ਵ ਕੱਪ 13 ਜਨਵਰੀ 2023 ਤੋਂ ਉੜੀਸਾ ਦੇ ਭੁਵਨੇਸ਼ਵਰ ਅਤੇ ਰਾਉਰਕੇਲਾ ਵਿੱਚ ਆਯੋਜਿਤ ਕੀਤਾ ਜਾਵੇਗਾ।


author

Tarsem Singh

Content Editor

Related News