ਫੀਫਾ ਵਰਲਡ ਕੱਪ :  ਰੰਗ ਦੀ ਚਰਚਾ ਤੋਂ ਪਰੇਸ਼ਾਨ ਹੋ ਜਾਂਦਾ ਹੈ: ਸੀਸੇ

6/19/2018 1:00:46 PM

ਮਾਸਕੋ— ਫੀਫਾ 2018 ਦਾ ਵਰਲਡ ਕੱਪ ਖਿਤਾਬ ਆਪਣੇ ਨਾਮ ਕਰਨ ਦੇ ਲਈ ਇਸ ਸਮੇਂ ਦੁਨੀਆ ਦੀ 32 ਟੀਮਾਂ ਆਪਸ 'ਚ ਭਿੜ ਰਹੀਆਂ ਹਨ। ਸੇਨੇਗਲ ਦੇ ਕੋਚ ਅਤੇ ਇਸ ਟੀਮ ਦੇ ਕਪਤਾਨ ਰਹਿ ਚੁੱਕੇ ਅਲੀਓ ਸੀਸੇ ਇਸ ਵਰਲਡ ਕੱਪ 'ਚ ਸਭ ਤੋਂ ਘੱਟ ਉਮਰ ਦੇ ਕੋਚ ਹਨ ਅਤੇ ਉਹ ਇਸ ਵਿਸ਼ਵ ਕੱਪ 'ਚ ਇਕਲੌਤੇ ਬਲੈਕ ਕੋਚ (Black Coach )ਹਨ। ਸੇਨੇਗਲ ਦੀ ਟੀਮ ਅੱਜ ਵਰਲਡ ਕੱਪ 'ਚ ਆਪਣੇ ਅਭਿਆਨ ਦੀ ਸ਼ੁਰੂਆਤ ਪੋਲੈਂਡ ਦੇ ਖਿਲਾਫ ਕਰੇਗੀ। ਇਸ ਮੈਚ ਤੋਂ ਪਹਿਲਾਂ ਮਾਸਕੋ ਦੇ ਸਪਾਰਟਕ ਸਟੇਡੀਅਮ 'ਚ 41 ਸਾਲਾਂ ਸੀਸੇ ਤੋਂ ਜਦੋਂ ਇਹ ਪੁੱਛਿਆ ਗਿਆ, ਕਿ ਉਨ੍ਹਾਂ ਨੇ ਇੱਥੇ ਕਿਤੇ ਤਰ੍ਹਾਂ ਦਾ ਭੇਦਭਾਵ ਮਹਿਸੂਸ ਕੀਤਾ ਹੈ। ਕਿਉਂ ਕਿ ਉਹ ਹਿੱਸਾ ਲੈ ਰਹੀਆਂ ਟੀਮਾਂ 'ਚ ਇਕਲੌਤੇ ਬਲੈਕ ਕੋਚ ਹਨ। ਇਸਦਾ ਜਵਾਬ ਦੇਣ ਤੋਂ ਪਹਿਲਾਂ ਸੀਸੇ ਇਹ ਸਵਾਲ ਸੁਣ ਕੇ ਥੋੜਾ ਮੁਸਕਰਾਉਂਦੇ ਹਨ ਅਤੇ ਫਿਰ ਸੀਸੇ ਇਸ ਸਵਾਲ ਦਾ ਜਵਾਬ ਦਿੰਦੇ ਹਨ।

ਸੀਸੇ ਕਹਿੰਦੇ ਹਨ, ' ਇਹ ਸੱਚ ਹੈ ਕਿ ਇੱਥੇ ਰੂਸ 'ਚ ਹਿੱਸਾ ਲੈ ਰਹੀਆਂ 32 ਟੀਮਾਂ 'ਚ ਸਿਰਫ ਮੈਂ ਹੀ ਇਕਲੌਤਾ ਬਲੈਕ ਕੋਚ ਹਾਂ। ਪਰ ਬਲੈਕ ਕੋਚ ਬਹਿਸ ਮੈਨੂੰ ਪਰੇਸ਼ਾਨ ਕਰਦੀ ਹੈ। ਫੁੱਟਬਾਲ ਦੁਨੀਆ ਦਾ ਖੇਡ ਹੈ , ਜਿੱਥੇ ਸਰੀਰ ਦੇ ਰੰਗ ਬਹੁਤ ਘੱਟ ਮਾਇਨੇ ਰੱਖਦਾ ਹੈ। ਇਹ ਦੇਖ ਕੇ ਚੰਗਾ ਲਗਦਾ ਹੈ ਕਿ ਇਕ ਬਲੈਕ ਕੋਚ ਵਰਲਡ ਕੱਪ ਮੈਚ ਦੇ ਦੌਰਾਨ ਟੈਕਨੀਕਲ ਏਰੀਆ 'ਚ ਚੱਲਦਾ ਹੋਇਆ ਦਿਖਦਾ ਹੈ।

ਸੀਸੇ ਅੱਗੇ ਕਹਿੰਦੇ ਹਨ, 'ਫੁੱਟਬਾਲ ਨੂੰ ਚਮੜੀ ਦਾ ਰੰਗ ਨਹੀਂ ਚਾਹੀਦਾ। ਇਹ ਖੇਡ ਸਕਿਨ ਦੇ ਕਲਰ ਤੋਂ ਨਹੀਂ ਖੇਡਿਆ ਜਾਂਦਾ ਹੈ ਅਤੇ ਸਕਿਨ ਦੇ ਰੰਗ ਦਾ ਇਸ ਖੇਡ 'ਚ ਕੋਈ ਸਥਾਨ ਨਹੀਂ ਹੈ। ਮੈਂ ਅਫਰੀਕਾ 'ਚ ਨਵੀਂ ਪੀੜ੍ਹੀ ਦੇ ਕੋਚਾਂ ਦੀ ਪ੍ਰਤੀਨਿਧਤਾ ਕਰ ਰਿਹਾ ਹਾਂ। ਸਾਡੇ ਕੋਲ ਪਛਾਣ ਹੈ ਅਤੇ ਅੱਜ ਜਿਸ ਸਥਿਤੀ 'ਚ ਅਸੀਂ ਹਾਂ ਅਸੀਂ ਉਸਦੇ ਲਈ ਪੂਰੀ ਤਰ੍ਹਾਂ ਹਕਦਾਰ ਹਾਂ। ਦੱਸ ਦਈਏ ਕਿ ਸੀਸੇ ਦੀ ਕਪਤਾਨੀ 'ਚ ਸੇਨੇਗਲ ਨੇ ਵਰਲਡ ਕੱਪ 2002 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਆਪਣੇ ਪਹਿਲੇ ਮੈਚ 'ਚ ਸੇਨੇਗਲ ਨੇ ਉਦੋਂ ਦੇ ਡਿਫੇਂਡਿੰਗ ਚੈਂਪੀਅਨ ਫਰਾਂਸ ਨੂੰ ਮਾਤ ਦਿੱਤੀ ਸੀ ਅਤੇ ਇਹ ਟੀਮ ਉਦੋਂ ਕਵਾਟਰ ਫਾਈਨਲ ਤੱਕ ਪਹੁੰਚੀ ਸੀ।