ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ ਭਾਰਤ ’ਚ ਅਗਲੇ ਸਾਲ ਨਵੰਬਰ ’ਚ

09/14/2019 9:59:22 AM

ਨਵੀਂ ਦਿੱਲੀ— ਭਾਰਤ ਦੀ ਮੇਜ਼ਬਾਨੀ ’ਚ ਖੇਡੇ ਜਾਣ ਵਾਲੇ ਅੰਡਰ-17 ਵਿਸ਼ਵ ਕੱਪ ਦਾ ਆਯੋਜਨ ਅਗਲੇ ਸਾਲ 2 ਤੋਂ 21 ਨਵੰਬਰ ਤਕ ਕੀਤਾ ਜਾਵੇਗਾ। ਫੀਫਾ ਦੇ ਇਸ ਉਮਰ ਵਰਗ ਟੂਰਨਾਮੈਂਟ ਨੂੰ ਦੇਸ਼ ਦੇ ਚਾਰ ਸ਼ਹਿਰਾਂ ’ਚ ਖੇਡਿਆ ਜਾਵੇਗਾ। ਪਿਛਲੇ ਮਹੀਨੇ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਨੂੰ ਸਥਾਈ ਰੂਪ ਨਾਲ ਇਸ ਦਾ ਇਕ ਸਥਲ ਚੁਣਿਆ ਗਿਆ ਪਰ ਇਸ ਨੂੰ ਫੀਫਾ ਦੀ ਮਨਜ਼ੂਰੀ ਮਿਲਣੀ ਬਾਕੀ ਹੈ। ਕੋਲਕਾਤਾ, ਨਵੀਂ ਮੁੰਬਈ, ਗੋਆ ਅਤੇ ਅਹਿਮਦਾਬਾਦ ਵੀ ਮੇਜ਼ਬਾਨੀ ਦੀ ਦੌੜ ’ਚ ਸ਼ਾਮਲ ਹਨ।

ਇਸ ਸਾਲ ਮਾਰਚ ’ਚ ਭਾਰਤ ਨੂੰ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਮਿਲੀ ਸੀ। ਸਪੇਨ ਇਸ ਦਾ ਮੌਜੂਦਾ ਚੈਂਪੀਅਨ ਹੈ ਜੋ ਦੋ ਸਾਲ ’ਚ ਹੋਣ ਵਾਲੇ ਇਸ ਟੂਰਨਾਮੈਂਟ ਦਾ 2018 ’ਚ ਇਸ ਦਾ ਜੇਤੂ ਬਣਿਆ ਸੀ। ਭਾਰਤ ਨੇ ਮੇਜ਼ਬਾਨ ਦੇ ਤੌਰ ’ਤੇ ਟੂਰਨਾਮੈਂਟ ਲਈ ਕੁਆਲੀਫਾਈ ਕਰ ਲਿਆ ਹੈ ਜਿਸ ਨੂੰ ਦੇਖਦੇ ਹੋਏ ਉਸ ਨੇ 15 ਤੋਂ 28 ਸਤੰਬਰ ਤਕ ਥਾਈਲੈਂਡ ’ਚ ਖੇਡੇ ਜਾਣ ਵਾਲੇ ਏ.ਐੱਫ.ਸੀ. ਅੰਡਰ-16 ਮਹਿਲਾ ਚੈਂਪੀਅਨਸ਼ਿਪ ’ਚ ਟੀਮ ਟੀਮ ਨਹੀਂ ਭੇਜਣ ਦਾ ਫੈਸਲਾ ਕੀਤਾ ਹੈ।


Tarsem Singh

Content Editor

Related News