ਫੀਫਾ ਨੇ ਕੋਰੋਨਾ ਕਾਰਨ ਅੰਡਰ-17 ਅਤੇ ਅੰਡਰ-20 ਵਿਸ਼ਵ ਕੱਪ ਕੀਤਾ ਰੱਦ

Friday, Dec 25, 2020 - 04:23 PM (IST)

ਫੀਫਾ ਨੇ ਕੋਰੋਨਾ ਕਾਰਨ ਅੰਡਰ-17 ਅਤੇ ਅੰਡਰ-20 ਵਿਸ਼ਵ ਕੱਪ ਕੀਤਾ ਰੱਦ

ਜਿਊਰਿਖ (ਵਾਰਤਾ) : ਇੰਟਰਨੈਸ਼ਨਲ ਫੈਡਰੇਸ਼ਨ ਆਫ ਫੁੱਟਬਾਲ ਐਸੋਸੀਏਸ਼ਨ (ਫੀਫਾ) ਨੇ ਅਗਲੇ ਸਾਲ ਇੰਡੋਨੇਸ਼ੀਆ ਵਿੱਚ ਹੋਣ ਵਾਲੇ ਵਿਸ਼ਵ ਕੱਪ ਅੰਡਰ-20 ਅਤੇ ਪੇਰੂ ਵਿੱਚ ਹੋਣ ਵਾਲੇ ਅੰਡਰ-17 ਵਿਸ਼ਵ ਕੱਪ ਨੂੰ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਦੇ ਖਤਰੇ ਕਾਰਨ ਰੱਦ ਕਰਣ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ: ਮੋਦੀ ਦੀ ਕਿਸਾਨਾਂ ਨਾਲ ਆਨਲਾਈਨ ਵਿਚਾਰ-ਚਰਚਾ ’ਚ ਨਹੀਂ ਦਿਖੇ ‘ਪੰਜਾਬ ਦੇ ਕਿਸਾਨ’

ਫੀਫਾ ਨੇ ਵੀਰਵਾਰ ਨੂੰ ਆਪਣੀ ਅਧਿਕਾਰਤ ਵੈਬਸਾਈਟ ਉੱਤੇ ਬਿਆਨ ਜਾਰੀ ਕਰਕੇ ਕਿਹਾ ਕਿ ਇਨ੍ਹਾਂ ਦੋਵਾਂ ਦੇਸ਼ਾਂ ਵਿੱਚ ਇਹ ਚੈਂਪੀਅਨਸ਼ਿਪ ਹੁਣ ਸਾਲ 2023 ਵਿੱਚ ਆਯੋਜਿਤ ਕੀਤੀ ਜਾਵੇਗੀ। ਫੀਫਾ ਨੇ ਕਿਹਾ, ‘ਕੋਰੋਨਾ ਦੇ ਖ਼ਤਰੇ ਕਾਰਨ ਫੀਫਾ ਪਰਿਸ਼ਦ ਦੇ ਬਿਊਰੋ ਨੇ ਅੰਡਰ-17 ਅਤੇ ਅੰਡਰ-20 ਵਿਸ਼ਵ ਕੱਪ ਦੇ ਸਾਲ 2021 ਐਡੀਸ਼ਨ ਨੂੰ ਰੱਦ ਕਰਣ ਦਾ ਫ਼ੈਸਲਾ ਕੀਤਾ ਹੈ।’ ਫੀਫਾ ਨੇ ਕਿਹਾ ਕਿ ਇੰਡੋਨੇਸ਼ੀਆ ਅਤੇ ਪੇਰੂ ਨੇ ਫੀਫਾ ਵਿਸ਼ਵ ਕੱਪ ਦੀਆਂ ਤਿਆਰੀਆਂ ਲਈ ਕੋਈ ਕਮੀ ਨਹੀਂ ਛੱਡੀ ਸੀ ਪਰ ਕੋਰੋਨਾ ਦੇ ਵੱਧਦੇ ਕਹਿਰ ਕਾਰਨ ਇਸ ਚੈਂਪੀਅਨਸ਼ਿਪ ਨੂੰ ਰੱਦ ਕਰਣਾ ਪਿਆ। ਫੁੱਟਬਾਲ ਸੰਸਥਾ ਨੇ ਕਿਹਾ ਕਿ ਉਹ 2023 ਵਿਸ਼ਵ ਕੱਪ ਨੂੰ ਲੈ ਕੇ ਮੇਜਬਾਨ ਦੇਸ਼ਾਂ ਨਾਲ ਹੋਰ ਸਹਿਯੋਗ ਕਰੇਗਾ।

ਇਹ ਵੀ ਪੜ੍ਹੋ: ਕਿਸਾਨ ਅਤੇ ਸਰਕਾਰ ਦੋਵੇਂ ਜਿੱਦ ਛੱਡ ਕੇ ਗੱਲਬਾਤ ਨਾਲ ਸਮੱਸਿਆ ਦਾ ਹੱਲ ਕੱਢਣ : ਬਾਬਾ ਰਾਮਦੇਵ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 
 


author

cherry

Content Editor

Related News