ਫੀਡੇ ਮਹਿਲਾ ਸਪੀਡ ਚੈੱਸ : ਹੰਪੀ, ਹਰਿਕਾ, ਵੈਸ਼ਾਲੀ ਤੇ ਵੰਤਿਕਾ ''ਤੇ ਹੋਣਗੀਆਂ ਨਜ਼ਰਾਂ

06/14/2022 5:51:26 PM

ਨਵੀਂ ਦਿੱਲੀ (ਨਿਕਲੇਸ਼ ਜੈਨ)- ਫੀਡੇ ਮਹਿਲਾ ਸਪੀਡ ਚੈੱਸ ਟੂਰਨਾਮੈਂਟ ਹੁਣ ਆਪਣੇ ਮੁੱਖ ਪੜਾਅ 'ਚ ਪ੍ਰਵੇਸ਼ ਕਰ ਚੁੱਕਾ ਹੈ ਤੇ ਦੁਨੀਆ ਭਰ ਦੀਆਂ ਚੋਟੀ ਦੀਆਂ 16 ਮਹਿਲਾ ਖਿਡਾਰੀਆਂ ਦਰਮਿਆਨ ਪਲੇਅ ਆਫ਼ ਮੁਕਾਬਲੇ ਖੇਡੇ ਜਾਣਗੇ। ਭਾਰਤ ਤੋਂ ਇਸ ਦੇ ਮੁੱਖ ਪੜਾਅ 'ਚ ਇਕੱਠਿਆਂ ਚਾਰ ਖਿਡਾਰੀਆਂ ਨੇ ਜਗ੍ਹਾ ਬਣਾਈ ਹੈ। 

ਭਾਰਤ ਦੀ ਚੋਟੀ ਦੀ ਮਹਿਲਾ ਖਿਡਾਰੀ ਕੋਨੇਰੂ ਹੰਪੀ, ਹਰਿਕਾ ਦ੍ਰੋਣਾਵੱਲੀ ਤੋਂ ਇਲਾਵਾ ਇਸ ਵਾਰ ਵੈਸ਼ਾਲੀ ਆਰ. ਤੇ ਵੰਤਿਕਾ ਅਗਰਵਾਲ ਵੀ ਆਪਣੀ ਜਗ੍ਹਾ ਬਣਾਉਣ 'ਚ ਕਾਮਯਾਬ ਰਹੀਆਂ ਹਨ। ਪ੍ਰਤੀਯੋਗਿਤਾ ਦਾ ਮੁੱਖ ਪੜਾਅ 21 ਜੁਲਾਈ ਤਕ ਖੇਡਿਆ ਜਾਵੇਗਾ। ਭਾਰਤ ਦੀ ਖਿਡਾਰੀਆਂ 'ਚੋਂ ਆਰ. ਵੈਸ਼ਾਲੀ ਕਜ਼ਾਖਿਸਤਾਨ ਤੀ ਬਿਬਿਸਾਰਾ ਅੱਸਾਸੌਬਾਏਵਾ ਨਾਲ, ਹਰਿਕਾ ਕਿਊਬਾ ਦੀ ਕੋਰੀ ਦੇ ਪਿਆਸੀ ਨਾਲ, ਹੰਪੀ ਜਾਰਜੀਆ ਦੀ ਨਾਨਾ ਦਗਾਨਿਡਜੇ ਨਾਲ ਤਾਂ ਵੰਤਿਕਾ ਰੂਸ ਦੀ ਲਾਗਨੋ ਕਾਟੇਰਯਾਨਾ ਨਾਲ ਮੁਕਾਬਲਾ ਖੇਡਣਗੀਆਂ। ਮੈਚ 'ਚ ਆਨਲਾਈਨ ਫਟਾਫਟ ਸ਼ਤਰੰਜ ਦੀ ਬਲਿਟਜ਼ ਤੇ ਬੁਲੇਟ ਮੁਕਾਬਲੇ ਖੇਡੇ ਜਾਣਗੇ।


Tarsem Singh

Content Editor

Related News