ਫਿਡੇ ਗ੍ਰਾਂ. ਪ੍ਰੀ. ਸ਼ਤਰੰਜ : ਹਰਿਕ੍ਰਿਸ਼ਣਾ ਨੇ ਵੇਸਲੀ ਸੋ ਨੂੰ ਡਰਾਅ ''ਤੇ ਰੋਕਿਆ

02/07/2022 3:21:14 AM

ਬਰਲਿਨ (ਜਰਮਨੀ) (ਨਿਕਲੇਸ਼ ਜੈਨ)- ਫਿਡੇ ਗ੍ਰਾਂ .ਪ੍ਰੀ. ਸੀਰਜ਼ ਦੇ ਪਹਿਲੇ ਪੜਾਅ ਬਰਲਿਨ ਗ੍ਰਾਂ. ਪ੍ਰੀ. ਵਿਚ ਪੂਲ-ਡੀ ਵਿਚ ਖੇਡ ਰਹੇ ਭਾਰਤ ਦੇ ਪੇਂਟਾਲਾ ਹਰਿਕ੍ਰਿਸ਼ਣਾ ਨੇ ਵਿਸ਼ਵ ਦੇ 8ਵੇਂ ਨੰਬਰ ਦੇ ਖਿਡਾਰੀ ਅਤੇ ਖਿਤਾਬ ਦੇ ਪ੍ਰਮੁੱਖ ਦਾਅਵੇਦਾਰ ਵੇਸਲੀ ਸੋ ਨੂੰ ਅੰਕ ਵੰਡਣ ਲਈ ਮਜ਼ਬੂਰ ਕਰ ਦਿੱਤਾ। ਹਰਿਕ੍ਰਿਸ਼ਣਾ ਨੇ ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਰਾਏ ਲੋਪੇਜ ਓਪਨਿੰਗ ਦੇ ਬਰਲਿਨ ਵੇਰੀਏਸ਼ਨ ਵਿਚ ਵੇਸਲੀ ਸੋ ਵਿਰੁੱਧ ਇਕ ਪਿਆਦੇ ਦੀ ਬੜ੍ਹਤ ਬਣਾਉਂਦੇ ਹੋਏ ਬੇਹੱਦ ਮਜ਼ਬੂਤ ਸਥਿਤੀ ਬਣਾ ਲਈ ਸੀ ਅਤੇ ਅਜਿਹੇ ਵਿਚ ਵੇਸਲੀ ਸੋ ਬਹੁਤ ਮੁਸ਼ਕਿਲ ਨਾਲ ਮੈਚ ਨੂੰ 49 ਚਾਲਾਂ ਵਿਚ ਬਚਾਉਣ ਵਿਚ ਕਾਮਯਾਬ ਹੋ ਸਕਿਆ।

ਇਹ ਖ਼ਬਰ ਪੜ੍ਹੋ- IND v WI : ਭਾਰਤ ਨੇ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ
ਪੂਲ- ਡੀ ਦੇ ਦੂਜੇ ਮੁਕਾਬਲੇ ਵਿਚ ਯੂ. ਐੱਸ. ਏ. ਦੇ ਦੋਮਿੰਗੇਜ ਪੇਰੇਜ ਨੇ ਸਪੇਨ ਦੇ ਅਲੈਕਸੀ ਸ਼ਿਰੋਵ ਨੂੰ ਹਰਾ ਕੇ ਪੂਲ ਵਿਚ ਬੜ੍ਹਤ ਬਣਾ ਲਈ। ਉੱਥੇ ਹੀ ਪੂਲ-ਸੀ ਵਿਚ ਕੱਲ ਹਾਰ ਦਾ ਸਾਹਮਣਾ ਕਰਨ ਵਾਲੇ ਵਿਦਿਤ ਗੁਜਰਾਤੀ ਨੇ ਦੂਜੇ ਰਾਊਂਡ ਵਿਚ ਜਰਮਨੀ ਦੇ ਵਿਨਸੇਂਟ ਕੇਮਰ ਨਾਲ ਡਰਾਅ ਖੇਡਿਆ ਅਤੇ ਰੂਸ ਦੇ ਡੇਨੀਅਲ ਡੂਬੋਵ ਨੇ ਯੂ. ਐੱਸ. ਏ. ਦੇ ਲੇਵੋਨ ਅਰੋਨੀਅਨ ਨਾਲ ਬਾਜ਼ੀ ਡਰਾਅ ਖੇਡੀ ਅਤੇ ਇਸ ਤਰ੍ਹਾਂ ਪੂਲ ਵਿਚ ਇਕ ਜਿੱਤ, ਇਕ ਡਰਾਅ ਦੇ ਨਾਲ ਅਰੋਨੀਅਨ ਸਭ ਤੋਂ ਅੱਗੇ ਚੱਲ ਰਿਹਾ ਹੈ। ਪੂਲ-ਏ ਵਿਚ ਵੀ ਯੂ. ਐੱਸ. ਏ. ਦਾ ਜਲਵਾ ਕਾਇਮ ਹੈ ਅਤੇ ਹਿਕਾਰੂ ਨਾਕਾਮੁਰਾ ਨੇ ਰੂਸ ਦੇ ਆਂਦ੍ਰੇ ਐਸੀਪੇਂਕੋ ਨੂੰ ਹਰਾ ਕੇ ਬੜ੍ਹਤ ਬਣਾ ਲਈ ਹੈ ਅਤੇ ਰੂਸ ਦੇ ਅਲੈਗਜ਼ੈਂਡਰ ਗ੍ਰੀਸਚੁਕ ਅਤੇ ਫਰਾਂਸ ਦੇ ਏਟੀਨੇ ਬਕਰੋਟ ਵਿਚਾਲੇ ਬਾਜ਼ੀ ਡਰਾਅ ਰਹੀ। ਪੂਲ- ਬੀ ਵਿਚ ਹੰਗਰੀ ਦੇ ਰਿਚਰਡ ਰਾਪਰਟੋ ਨੇ ਰੂਸ ਦੇ ਵਾਲਦੀਮਿਰ ਫੇਡੋਸੀਵ ਨੂੰ ਹਰਾਇਆ ਜਦਕਿ ਪੋਲੈਂਡ ਦੇ ਰਾਡੋਸਲਾਵ ਵੋਇਟਸਜੇਕ ਨੇ ਰੂਸ ਦੇ ਓਪਰਿਨ ਗ੍ਰਿਗਯੋ ਨਾਲ ਬਾਜ਼ੀ ਡਰਾਅ ਖੇਡ ਕੇ ਪੂਲ ਵਿਚ ਬੜ੍ਹਤ ਬਣਾ ਲਈ ਹੈ।

ਇਹ ਖ਼ਬਰ ਪੜ੍ਹੋ-  IND v WI : ਇਤਿਹਾਸਕ ਵਨ ਡੇ ਮੈਚ 'ਚ ਚਾਹਲ ਨੇ ਬਣਾਇਆ ਇਹ ਰਿਕਾਰਡ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News